ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਮੰਦਰ 'ਤੇ ਹਮਲਾ,ਇਸਕਾਨ ਸੈਂਟਰ 'ਚ ਲਾਈ ਅੱਗ
Bangladesh,09 DEC,2024,(Azad Soch News):- ਬੰਗਲਾਦੇਸ਼ ‘ਚ ਹਿੰਦੂ ਘੱਟ ਗਿਣਤੀ ‘ਤੇ ਲਗਾਤਾਰ ਹਮਲੇ ਹੋ ਰਹੇ ਹਨ,ਹਾਲ ਹੀ ‘ਚ ਇਸਕਾਨ ਮੰਦਰ (ISKCON Mandir) ਦੇ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ (Priest Chinmoy Krishna Das)ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਹੁਣ ਖਬਰ ਆ ਰਹੀ ਹੈ ਕਿ ਸ਼ੁੱਕਰਵਾਰ ਦੇਰ ਰਾਤ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਮਹੱਟਾ ‘ਚ ਕੁਝ ਬਦਮਾਸ਼ਾਂ ਨੇ ਇਕ ਹੋਰ ਇਸਕਾਨ ਮੰਦਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ, ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ,ਸ਼ਰਾਰਤੀ ਅਨਸਰ ਹਿੰਦੂ ਸੰਸਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ।ਸ਼ਰਾਰਤੀ ਅਨਸਰ ਘੱਟ ਗਿਣਤੀ ਹਿੰਦੂਆਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਅਦਾਰਿਆਂ ਨੂੰ ਵੀ ਅੱਗ ਲਗਾ ਰਹੇ ਹਨ,ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ,ਫੌਜ ਵੀ ਬਦਮਾਸ਼ਾਂ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ,ਬੰਗਲਾਦੇਸ਼ (Bangladesh) ਦੀ ਫੌਜ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਸਰਹੱਦ ਦੇ ਨੇੜੇ ਇੱਕ ਹਿੰਦੂ ਮੰਦਰ ਦੇ ਮੁਰੰਮਤ ਦੇ ਕੰਮ ‘ਤੇ ਪਾਬੰਦੀ ਲਗਾ ਦਿੱਤੀ ਹੈ।