ਤਾਈਵਾਨ 'ਚ 7.2 ਤੀਬਰਤਾ ਦੇ ਭੂਚਾਲ ਨਾਲ ਹਿਲੀ ਧਰਤੀ
Taipei,05 April,2024,(Azad Soch News):- ਤਾਈਵਾਨ ਦੇ ਤੱਟੀ ਖੇਤਰ ‘ਚ ਬੁੱਧਵਾਰ ਸਵੇਰੇ 7.2 ਤੀਬਰਤਾ ਦਾ ਭੂਚਾਲ ਆਇਆ,ਜਿਸ ਨੇ ਰਾਜਧਾਨੀ ਤਾਈਪੇ ਨੂੰ ਹਿਲਾ ਕੇ ਰੱਖ ਦਿੱਤਾ,ਭੂਚਾਲ (Earthquake) ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ ਅਤੇ ਦੱਖਣੀ ਜਾਪਾਨ ਅਤੇ ਫਿਲੀਪੀਨਜ਼ (Philippines) ਦੇ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ,ਪੂਰਬੀ ਤਾਇਵਾਨ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ,ਹਾਲਾਂਕਿ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ,ਤਾਈਵਾਨ ਅਤੇ ਓਕੀਨਾਵਾ,ਜਾਪਾਨ ਅਤੇ ਫਿਲੀਪੀਨਜ਼ ‘ਚ ਸੁਨਾਮੀ (Sunami) ਦੀ ਚਿਤਾਵਨੀ ਜਾਰੀ ਕੀਤੀ ਗਈ ਹੈ,ਤਾਈਵਾਨ (Taiwan) ਵਿੱਚ ਇੰਟਰਨੈੱਟ ਬੰਦ ਹੋਣ ਦੀ ਸੂਚਨਾ ਮਿਲੀ ਹੈ,ਤਾਈਵਾਨ ਦੇ ਟੈਲੀਵਿਜ਼ਨ ਸਟੇਸ਼ਨਾਂ (Television Stations) ਨੇ ਭੂਚਾਲ ਦੇ ਕੇਂਦਰ ਦੇ ਨੇੜੇ,ਹੁਆਲਿਅਨ ਵਿੱਚ ਕੁਝ ਢਹਿ-ਢੇਰੀ ਇਮਾਰਤਾਂ ਦੀ ਫੁਟੇਜ ਦਿਖਾਈ,ਅਤੇ ਮੀਡੀਆ ਨੇ ਦੱਸਿਆ ਕਿ ਕੁਝ ਲੋਕ ਫਸੇ ਹੋਏ ਹਨ,ਰਾਇਟਰਜ਼ ਦੇ ਇਕ ਚਸ਼ਮਦੀਦ ਮੁਤਾਬਕ ਭੂਚਾਲ (Earthquake) ਦੇ ਝਟਕੇ ਸ਼ੰਘਾਈ ਤੱਕ ਮਹਿਸੂਸ ਕੀਤੇ ਗਏ।