ਇਸਕਾਨ ਦੇ ਪ੍ਰਮੁੱਖ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਨੂੰ ਸੋਮਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ
New Delhi/Dhaka,26, NOV,2024,(Azad Soch News):- ਇਸਕਾਨ ਦੇ ਪ੍ਰਮੁੱਖ ਮੈਂਬਰ ਚਿਨਮਯ ਕ੍ਰਿਸ਼ਨ ਦਾਸ (Member Chinmay Krishna Das) ਨੂੰ ਸੋਮਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ (Capital Dhaka) ਵਿੱਚ ਹਿਰਾਸਤ ਵਿੱਚ ਲਿਆ ਗਿਆ,ਜਦੋਂ ਉਹ ਚਟਗਾਂਵ ਜਾਣ ਲਈ ਢਾਕਾ ਏਅਰਪੋਰਟ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਰੋਕ ਲਿਆ ਚਿਨਮੋਏ ਦਾਸ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਅਵਾਜ਼ ਉਠਾਉਂਦੇ ਰਹੇ ਹਨ,ਉਹ ਸਨਾਤਨ ਜਾਗਰਣ ਮੰਚ ਦੇ ਬੁਲਾਰੇ ਵੀ ਹਨ,ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ 'ਚ ਚਿਨਮਯ ਦਾਸ ਪ੍ਰਮੁੱਖ ਰਿਹਾ ਹੈ ਉਹ ਹਿੰਦੂਆਂ ਦੁਆਰਾ ਆਯੋਜਿਤ ਕਈ ਰੈਲੀਆਂ ਵਿੱਚ ਵੀ ਹਿੱਸਾ ਲੈ ਚੁੱਕਾ ਹੈ,ਢਾਕਾ ਮੈਟਰੋਪੋਲੀਟਨ ਪੁਲਿਸ (Dhaka Metropolitan Police) ਦੀ ਡਿਟੈਕਟਿਵ ਬ੍ਰਾਂਚ ਦੇ ਐਡੀਸ਼ਨਲ ਕਮਿਸ਼ਨਰ ਰੇਜ਼ੌਲ ਕਰੀਮ ਮਲਿਕ ਨੇ ਉਸ ਦੀ ਹਿਰਾਸਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।" ਚਿਨਮੋਏ ਦਾਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਵਿਰੁੱਧ ਅਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਸਰਕਾਰ ਦੇ ਰਵੱਈਏ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਇਸ ਲਈ ਹਿਰਾਸਤ 'ਚ ਲਿਆ ਗਿਆ ਹੈ ਕਿਉਂਕਿ ਉਹ ਸਰਕਾਰ ਵਿਰੁੱਧ ਅਵਾਜ਼ ਉਠਾ ਰਿਹਾ ਸੀ।