ਪਾਕਿਸਤਾਨ ਦੇ ਲਾਹੌਰ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ,ਏਅਰ ਕੁਆਲਿਟੀ ਇੰਡੈਕਸ 1900 ਨੂੰ ਪਾਰ
Lahore/Pakistan,15 NOV,2024,(Azad Soch News):- ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ,ਸ਼ਹਿਰ ਦੇ ਚਾਰੇ ਪਾਸੇ ਕਾਲਾ ਜ਼ਹਿਰੀਲਾ ਧੂੰਆਂ (Toxic Fumes) ਫੈਲਿਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ,ਲਾਹੌਰ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 1900 ਨੂੰ ਪਾਰ ਕਰ ਗਿਆ ਹੈ,ਲਾਹੌਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ,ਪਾਕਿਸਤਾਨ ਦੇ ਸਰਕਾਰੀ ਹਸਪਤਾਲਾਂ (Government Hospitals) ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ,ਜਿਸ ਤਹਿਤ ਮੇਯੋ ਹਸਪਤਾਲ (Mayo Hospital) ਵਿੱਚ 4 ਹਜ਼ਾਰ ਤੋਂ ਵੱਧ ਮਰੀਜ਼, ਜਿਨਾਹ ਹਸਪਤਾਲ ਵਿੱਚ 3500 ਤੋਂ ਵੱਧ ਮਰੀਜ਼, ਗੰਗਾਰਾਮ ਹਸਪਤਾਲ (Gangaram Hospital) ਵਿੱਚ 3 ਹਜ਼ਾਰ ਤੋਂ ਵੱਧ ਮਰੀਜ਼ ਅਤੇ ਚਿਲਡਰਨ ਹਸਪਤਾਲ (Children's Hospital) ਵਿੱਚ 2 ਹਜ਼ਾਰ ਤੋਂ ਵੱਧ ਮਰੀਜ਼ ਦਾਖ਼ਲ ਹਨ,ਪਾਕਿਸਤਾਨ ਦੇ ਮੈਡੀਕਲ ਮਾਹਿਰ ਅਸ਼ਰਫ ਜ਼ਿਆ (Medical Expert Ashraf Zia) ਨੇ ਚੇਤਾਵਨੀ ਦਿੱਤੀ ਹੈ ਕਿ ਇਸ ਖਤਰਨਾਕ ਮਾਹੌਲ ਵਿੱਚ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਅਤੇ ਮਰੀਜ਼ਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ,ਉਨ੍ਹਾਂ ਕਿਹਾ ਕਿ ਜੇਕਰ ਪ੍ਰਦੂਸ਼ਣ (Pollution) ਸਬੰਧੀ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ,ਪਾਕਿਸਤਾਨ ਦੇ ਲਾਹੌਰ ਸ਼ਹਿਰ (Lahore City) ਵਿੱਚ ਪ੍ਰਦੂਸ਼ਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।