ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਧਰਤੀ 'ਤੇ ਵਾਪਸ ਆ ਗਏ

Florida/America, 20,MARCH,2025,(Azsd Soch News):- ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁਚ ਵਿਲਮੋਰ ਧਰਤੀ 'ਤੇ ਵਾਪਸ ਆ ਗਏ ਹਨ, ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰਾ ਦੇ ਲਈ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ (International Space Station) 'ਤੇ ਗਏ ਸਨ, ਪਰ ਉਹ 9 ਮਹੀਨੇ ਤੋਂ ਵੱਧ ਸਮੇਂ ਲਈ ਉਥੇ ਹੀ ਫਸੇ ਰਹਿ ਗਏ।
ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰਲਾਈਨਰ (Starliner) ਰਾਹੀਂ ਅੰਤਰਿਕਸ਼ ਗਏ ਸਨ,ਇੱਕ ਹੋਰ ਅੰਤਰਿਕਸ਼ ਯਾਨ, ਸਪੇਸਐਕਸ ਦਾ ਡ੍ਰੈਗਨ (SpaceX's Dragon), ਅੱਜ (19 ਮਾਰਚ) ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ।
ਇਹ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਰਿਆ। ਉਹਨਾਂ ਦੇ ਨਾਲ ਹੋਰ ਦੋ ਅੰਤਰਿਕਸ਼ ਯਾਤਰੀ-ਨਾਸਾ (NASA) ਦੇ ਨਿਕ ਹੈਗ (Nick Hague) ਅਤੇ ਰੂਸੀ ਏਜੰਸੀ ਰਾਸਕੋਮੋਸ ਦੇ ਅਲੈਕਸਾਂਦਰ ਗੋਰਬੁਨੋਵ (Aleksandr Gorbunov) ਵੀ ਵਾਪਸ ਆਏ। ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ 17 ਘੰਟੇ ਲੱਗੇ,ਸਫਲ ਲੈਂਡਿੰਗ ਹੋਣਾ ਕਾਫੀ ਭਾਵੁਕ ਕਰ ਦੇਣ ਵਾਲੇ ਪਲ ਸਨ।
Latest News
