ਬਰਸਾਤ ਦਾ ਮੌਸਮ ਹੋਣ ਕਰਕੇ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਵਿੱਚ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ
Chandigarh,13 Sep,2024,(Azad Soch News):- ਬਰਸਾਤ ਦਾ ਮੌਸਮ ਹੋਣ ਕਰਕੇ ਡੇਂਗੂ ਦੇ ਕੇਸ ਲਗਾਤਾਰ ਵੱਧਣੇ ਸ਼ੁਰੂ ਹੋ ਜਾਂਦੇ ਹਨ,ਹੁਣ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ-ਨਾਲ ਟ੍ਰਾਈਸਿਟੀ (Tricity) ਵਿੱਚ ਵੀ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ,ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਖਾਸ ਉਪਰਾਲੇ ਦੱਸੇ ਹਨ,ਸਿਹਤ ਨਿਰਦੇਸ਼ਕ ਡਾ. ਸੁਮਨ ਸਿੰਘ ਅਨੁਸਾਰ ਹਰ ਸਾਲ ਡੇਂਗੂ ਦਾ ਸਟੇਨ ਬਦਲ ਜਾਂਦਾ ਹੈ ਪਰ ਹਾਲੇ ਤੱਕ ਮਿਲਿਆ-ਜੁਲਿਆ ਸਟੇਨ ਵੇਖਣ ਨੂੰ ਮਿਲ ਰਿਹਾ ਹੈ,ਵਾਇਰਲ ਤੇ ਡੇਂਗੂ ਦੋਵਾਂ 'ਚ ਹੀ ਪਲੈਟਲੈੱਟਸ (Platelets) ਘੱਟ ਹੁੰਦੇ ਹਨ,ਦੋਵਾਂ ਦੇ ਲੱਛਣ ਇੱਕੋ ਜਿਹੇ ਹਨ,ਡਾਇਰੈਕਟਰ ਅਨੁਸਾਰ ਰੋਜ਼ਾਨਾ 20 ਤੋਂ 30 ਲੋਕਾਂ ਦੀ ਸੈਂਪਲਿੰਗ ਹੋ ਰਹੀ ਹੈ,ਜਿਨ੍ਹਾਂ 'ਚ ਵਾਇਰਲ ਬੁਖ਼ਾਰ, ਡੇਂਗੂ ਅਤੇ ਮਲੇਰੀਆ ਦੀ ਜਾਂਚ ਕੀਤੀ ਜਾਂਦੀ ਹੈ,ਪੰਚਕੂਲਾ ਅਤੇ ਮੋਹਾਲੀ ਬਾਰਡਰ (Panchkula And Mohali Border) ਹੋਣ ਕਾਰਨ ਅਲਰਟ 'ਤੇ ਹਨ ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਹਾਲੇ ਚੱਲ ਰਿਹਾ ਹੈ, ਆਉਣ ਵਾਲੇ ਦਿਨਾਂ 'ਚ ਮਾਮਲੇ ਵਧ ਸਕਦੇ ਹਨ,ਜੀ.ਐੱਮ.ਐੱਸ.ਐੱਚ. (GMSH )'ਚ ਆਸ-ਪਾਸ ਦੇ ਲੋਕ ਵੀ ਟੈਸਟਿੰਗ ਉਸ ਲਈ ਆਉਂਦੇ ਹਨ,ਚੰਡੀਗੜ੍ਹ 'ਚ ਹੁਣ ਤੱਕ ਡੇਂਗੂ ਦੇ 13 ਅਤੇ ਸਵਾਈਨ ਫਲੂ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ,ਪੰਚਕੂਲਾ 'ਚ ਹੁਣ ਤੱਕ ਡੇਂਗੂ ਦੇ 285 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।a