ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

Chandigarh,11,MARCH,2025,(Azad Soch News):- ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨੇ ਪੰਜਾਬ ਯੂਨੀਵਰਸਿਟੀ (Punjab University) ਦੇ 72ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਸ ਸਮਾਰੋਹ ਵਿਚ, 2024 ਵਿਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ, ਇਨਾਮ ਅਤੇ ਡਿਗਰੀਆਂ ਦਿੱਤੀਆਂ, ਇਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਹਨ। ਰਾਸ਼ਟਰਪਤੀ ਮੁਰਮੂ ਪੰਜਾਬ ਯੂਨੀਵਰਸਿਟੀ (Punjab University) ਵਿਖੇ ਕਨਵੋਕੇਸ਼ਨ ਭਾਸ਼ਣ (Convocation Speech) ਦੇਣ ਵਾਲੇ ਦੇਸ਼ ਦੇ 6ਵੇਂ ਰਾਸ਼ਟਰਪਤੀ ਹੋਣਗੇ, ਇਸ ਤੋਂ ਪਹਿਲਾਂ ਪ੍ਰਣਬ ਮੁਖਰਜੀ, ਡਾ. ਏ.ਪੀ.ਜੇ. ਅਬਦੁਲ ਕਲਾਮ, ਗਿਆਨੀ ਜ਼ੈਲ ਸਿੰਘ, ਨੀਲਮ ਸੰਜੀਵ ਰੈੱਡੀ ਅਤੇ ਡਾ. ਰਾਜੇਂਦਰ ਪ੍ਰਸਾਦ ਵੀ ਇਥੇ ਕਨਵੋਕੇਸ਼ਨ ਭਾਸ਼ਣ ਦੇ ਚੁੱਕੇ ਹਨ।ਇਸ ਮੌਕੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਰਾਜ ਭਵਨ (Punjab Raj Bhavan) ਵਿਖੇ ਰੁਦਰਾਕਸ਼ ਦਾ ਪੌਦਾ ਵੀ ਲਗਾਇਆ,ਉਨ੍ਹਾਂ ਨੇ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਅਤੇ ਸਟਾਫ ਨਾਲ ਇੱਕ ਸਮੂਹ ਫੋਟੋ ਵੀ ਖਿੱਚੀ ਜਿਸਨੇ ਇਸ ਮੌਕੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ।
Latest News
