ਆਤਿਸ਼ੀ ਨੇ ਮੁੱਖ ਮੰਤਰੀ ਕੇਜਰੀਵਾਲ ਮਾਮਲੇ 'ਚ CBI ’ਤੇ ਲਗਾਏ ਆਰੋਪ

New Delhi,24 August,2024,(Azad Soch News):- ਸੀਬੀਆਈ (CBI) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੇ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਨ ਲਈ ਸੁਪਰੀਮ ਕੋਰਟ ਤੋਂ ਮਿਆਦ ਵਧਾਉਣ ਦੀ ਮੰਗ ਕੀਤੀ ਹੈ,ਇਸ ਮੁੱਦੇ 'ਤੇ ਆਤਿਸ਼ੀ ਨੇ ਸੀਬੀਆਈ 'ਤੇ ਦੋਸ਼ ਲਗਾਇਆ ਹੈ ਕਿ ਜਿਸ ਹਲਫ਼ਨਾਮੇ ਲਈ ਸੀਬੀਆਈ ਨੇ ਦਾਇਰ ਕਰਨ ਲਈ ਸਮਾਂ ਮੰਗਿਆ ਹੈ,ਉਹ ਅੱਜ ਦੇ ਅਖ਼ਬਾਰ ’ਚ ਪ੍ਰਕਾਸ਼ਿਤ ਹੋਇਆ ਹੈ,ਆਤਿਸ਼ੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਅਦਾਲਤ ਵਿਚ ਝੂਠ ਬੋਲਿਆ ਹੈ,ਆਤਿਸ਼ੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਭਾਜਪਾ ਜਾਣਦੀ ਹੈ ਕਿ ਸੁਪਰੀਮ ਕੋਰਟ ਤੋਂ ਸਾਰਿਆਂ ਨੂੰ ਇਨਸਾਫ ਮਿਲਦਾ ਹੈ, ਅਰਵਿੰਦ ਕੇਜਰੀਵਾਲ ਸਾਜ਼ਿਸ਼ ਤਹਿਤ ਜੇਲ੍ਹ ਤੋਂ ਬਾਹਰ ਨਹੀਂ ਆ ਰਹੇ ਹਨ,ਸੀਬੀਆਈ (CBI) ਅਰਵਿੰਦ ਕੇਜਰੀਵਾਲ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਹੈ,ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਸੱਚ ਦੀ ਜਿੱਤ ਹੁੰਦੀ ਹੈ,ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ,ਆਤਿਸ਼ੀ ਨੇ ਹਮਲਾਵਰ ਅੰਦਾਜ਼ ਵਿਚ ਅੱਗੇ ਕਿਹਾ, "ਇਸਦਾ ਮਤਲਬ ਹੈ ਕਿ ਹਲਫਨਾਮਾ ਤਿਆਰ ਸੀ," ਸੁਪਰੀਮ ਕੋਰਟ ਨੂੰ ਝੂਠ ਬੋਲਿਆ ਗਿਆ, ਅਰਵਿੰਦ ਕੇਜਰੀਵਾਲ ਨੂੰ ਕੁਝ ਦਿਨ ਹੋਰ ਜੇਲ੍ਹ ਵਿਚ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ,ਇਹ ਅੱਜ ਦੀ ਗੱਲ ਨਹੀਂ ਹੈ,ਪਿਛਲੇ 2 ਸਾਲਾਂ ਤੋਂ 'ਆਪ' ਦੇ ਸਾਰੇ ਆਗੂਆਂ ਖਿਲਾਫ ਛਾਪੇਮਾਰੀ ਹੋ ਰਹੀ ਸੀ,ਉਨ੍ਹਾਂ ਨੂੰ ਵਾਰ-ਵਾਰ ਪੁੱਛਗਿੱਛ ਲਈ ਬੁਲਾਇਆ ਗਿਆ,ਗਵਾਹਾਂ ਨੂੰ ਧਮਕਾਇਆ ਗਿਆ ਪਰ ਭ੍ਰਿਸ਼ਟਾਚਾਰ ਦਾ ਇੱਕ ਪੈਸਾ ਵੀ ਨਹੀਂ ਮਿਲਿਆ।
Related Posts
Latest News
.jpeg)