ਫ਼ਿਲਮ ‘‘ਜੱਟ ਐਂਡ ਜੂਲੀਅਟ 3’’ ਬਾਕਸ ਆਫਿਸ ’ਤੇ ਰਿਕਾਰਡ ਤੋੜ ਕੀਤੀ ਕਮਾਈ

Patiala,01 July,2024,(Azad Soch News):- ਫ਼ਿਲਮ ‘‘ਜੱਟ ਐਂਡ ਜੂਲੀਅਟ 3’’ (Movie "Jatt and Juliet 3") 27 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਸੀ,ਇਸ ਫ਼ਿਲਮ 'ਚ ਸਭ ਤੋਂ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਅਤੇ ਨੀਰੂ ਬਾਜਵਾ (Neeru Bajwa) ਸਨ,ਹੋਰ ਸਟਾਰ ਕਾਸਟ ’ਚ ਜੈਸਮੀਨ ਬਾਜਵਾ,ਅਕਰਮ ਉਦਾਸ,ਨਾਸਿਰ ਚਿਨਓਟੀ,ਰਾਣਾ ਰਣਬੀਰ,ਜਸਵਿੰਦਰ ਭੱਲਾ ਅਤੇ ਬੀਐਨ ਸ਼ਰਮਾ ਸ਼ਾਮਲ ਸਨ,ਫ਼ਿਲਮ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਸੀ,ਸ਼ੋਅ ਦੇ ਪਹਿਲੇ ਦਿਨ ਫ਼ਿਲਮ ਨੇ ਭਾਰਤ 'ਚ 4.13 ਕਰੋੜ ਰੁਪਏ ਦੀ ਕਮਾਈ ਕੀਤੀ ਜਦਕਿ ਬਾਕੀ ਦੋ ਦਿਨਾਂ 'ਚ ਫ਼ਿਲਮ ਨੇ ਜ਼ਿਆਦਾ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ,ਭਾਰਤ ਵਿਚ ਦੂਜੇ ਦਿਨ ਫ਼ਿਲਮ ਦੀ ਕਮਾਈ ਵਧ ਕੇ 8.85 ਕਰੋੜ ਰੁਪਏ ਹੋ ਗਈ,ਜਦੋਂ ਕਿ ਤੀਜੇ ਦਿਨ ਫ਼ਿਲਮ ਨੇ ਕੁੱਲ 13.75 ਕਰੋੜ ਰੁਪਏ ਦੀ ਕਮਾਈ ਕਰਕੇ 4.90 ਕਰੋੜ ਰੁਪਏ ਕਮਾਏ,ਇਸ ਦੇ ਨਾਲ ਹੀ ਫ਼ਿਲਮ ਨੇ ਪਹਿਲੇ ਦਿਨ 6.63 ਕਰੋੜ ਰੁਪਏ (ਵਿਦੇਸ਼ੀ), ਦੂਜੇ ਦਿਨ 6.93 ਕਰੋੜ ਰੁਪਏ (ਵਿਦੇਸ਼ੀ) ਅਤੇ ਤੀਜੇ ਦਿਨ 7.60 ਕਰੋੜ ਰੁਪਏ (ਵਿਦੇਸ਼ੀ) ਦੀ ਕਮਾਈ ਕੀਤੀ,ਕੁੱਲ ਮਿਲਾ ਕੇ ਫ਼ਿਲਮ ਨੇ ਪਹਿਲੇ ਤਿੰਨ ਦਿਨਾਂ ਵਿਚ 34.91 ਕਰੋੜ ਰੁਪਏ ਦੀ ਕਮਾਈ ਕੀਤੀ।
Related Posts
Latest News
