ਅਦਾਕਾਰਾ ਰਕੁਲਪ੍ਰੀਤ ਦਾ ਅਮਨ ਪ੍ਰੀਤ ਸਿੰਘ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ
Hyderabad,16 July,2024,(Azad Soch News):- ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਅਤੇ 4 ਹੋਰਾਂ ਨੂੰ ਪੁਲਿਸ ਨੇ ਸੋਮਵਾਰ (15 ਜੁਲਾਈ) ਨੂੰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ (Drugs) ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ,ਤੇਲੰਗਾਨਾ ਐਂਟੀ ਨਾਰਕੋਟਿਕਸ ਵਿਭਾਗ (Telangana Anti Narcotics Department) ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਹੈਦਰਾਬਾਦ ਵਿਚ ਵਿਕਰੀ ਲਈ ਲਿਆਂਦੀ ਗਈ ਲਗਭਗ 2.6 ਕਿਲੋਗ੍ਰਾਮ ਕੋਕੀਨ ਵੀ ਜ਼ਬਤ ਕੀਤੀ,ਹੈਦਰਾਬਾਦ ਪੁਲਿਸ (Hyderabad Police) ਨੇ ਡਰੱਗਜ਼ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ,ਪੁਲਿਸ ਨੇ ਸੋਮਵਾਰ ਨੂੰ ਹੈਦਰਾਬਾਦ ‘ਚ ਇਸ ਮਾਮਲੇ ਦੇ ਵੇਰਵਿਆਂ ‘ਤੇ ਚਰਚਾ ਕਰਨ ਲਈ ਪ੍ਰੈੱਸ ਕਾਨਫਰੰਸ (Press Conference) ਕੀਤੀ,ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਅਮਨ ਪ੍ਰੀਤ ਨੂੰ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ,ਇਸ ਮਾਮਲੇ ਵਿੱਚ ਕੁੱਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ,ਅਮਨ ਪ੍ਰੀਤ ਦਾ ਨਾਂ ਉਨ੍ਹਾਂ 13 ਲੋਕਾਂ ਦੀ ਸੂਚੀ ‘ਚ ਆਇਆ, ਜਿਨ੍ਹਾਂ ਨੇ ਡਰੱਗਜ਼ ਦਾ ਸੇਵਨ ਕੀਤਾ ਸੀ,ਅਤੇ ਉਨ੍ਹਾਂ ਦੇ ਟੈਸਟਾਂ ‘ਚ ਸਕਾਰਾਤਮਕ ਪਾਇਆ ਗਿਆ,ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।