ਛੋਟੇ ਪਰਦੇ 'ਤੇ ਨਵੀਂ ਪਾਰੀ ਵੱਲ ਵਧੇ ਚੰਦਨ ਪ੍ਰਭਾਕਰ
Chandigarh, 31 DEC,2024,(Azad Soch News):- ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸਟੈਂਡ-ਅੱਪ ਕਾਮੇਡੀਅਨ ਚੰਦਨ ਪ੍ਰਭਾਕਰ, (Stand-Up comedian Chandan Prabhakar) ਜੋ ਜਲਦ ਅਪਣੀ ਇੱਕ ਹੋਰ ਪ੍ਰਭਾਵੀ ਟੀਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਅੱਗੇ ਵਧਾਏ ਜਾ ਚੁੱਕੇ ਇੰਨ੍ਹਾਂ ਕਦਮਾਂ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਸ਼ੋਅ 'ਮਾਸਟਰਸ਼ੈੱਫ ਇੰਡੀਆ' (,New show 'MasterChef India',) ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਅੱਜ ਸ਼ੁਰੂ ਕਰ ਦਿੱਤੀ ਗਈ ਹੈ,ਸੋਨੀ ਟੀਵੀ (Sony TV) ਦੇ ਵੱਡੇ ਰਿਐਲਟੀ ਸ਼ੋਅ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੇ ਇਸ ਸੀਜ਼ਨ ਦੀ ਮੇਜ਼ਬਾਨੀ ਫਰਾਹ ਖਾਨ ਕਰੇਗੀ। ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਇੱਕ ਵਾਰ ਫਿਰ ਅਪਣੀ ਨਾਯਾਬ ਕਲਾ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੇ ਚੰਦਨ ਪ੍ਰਭਾਕਰ ਅਪਣੇ ਇਸ ਨਵੇਂ ਸ਼ੋਅ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਛੋਟੇ ਪਰਦੇ ਦੇ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਉਕਤ ਸ਼ੋਅ 'ਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੇ ਸਹਿ ਕਲਾਕਾਰਾਂ ਵਿੱਚ ਤੇਜਸਵੀ ਪ੍ਰਕਾਸ਼, ਗੌਰਵ ਖੰਨਾ, ਦੀਪਿਕਾ ਕੱਕੜ, ਰਾਜੀਵ ਅਤੇ ਊਸ਼ਾ ਨਾਡਕਰਨੀ ਆਦਿ ਵੀ ਸ਼ਾਮਿਲ ਹਨ।