ਕਪਿਲ ਸ਼ਰਮਾ ਹੁਣ ਬਤੌਰ ਗਾਇਕ ਅਪਣਾ ਨਵਾਂ ਗਾਣਾ 'ਗਿਲਟ' ਲੈ ਕੇ ਸੰਗ਼ੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ
By Azad Soch
On

New Mumabi, 20 JAN,2025,(Azad Soch News):- ਸਟੈਂਡ-ਅਪ ਕਾਮੇਡੀਅਨ (Stand-Up Comedian) ਵਜੋਂ ਸਫ਼ਲਤਾ ਹਾਸਿਲ ਕਰਨ ਵਾਲੇ ਕਪਿਲ ਸ਼ਰਮਾ (Kapil Sharma) ਹੁਣ ਬਤੌਰ ਗਾਇਕ ਅਪਣਾ ਨਵਾਂ ਗਾਣਾ 'ਗਿਲਟ' ਲੈ ਕੇ ਸੰਗ਼ੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਤਿਆਰ ਕੀਤੇ ਇਸ ਗਾਣੇ ਦਾ ਟੀਜ਼ਰ ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ (Music Platforms And Channels) 'ਤੇ ਜਾਰੀ ਕੀਤਾ ਜਾਵੇਗਾ,'ਕੇ9 ਫ਼ਿਲਮਜ' ਦੇ ਲੇਬਲ ਅਧੀਨ ਸੰਗ਼ੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਇਸ ਮੋਲੋਡੀਅਸ ਟ੍ਰੈਕ (Melodious Track) ਨੂੰ ਅਵਾਜ਼ ਕਪਿਲ ਸ਼ਰਮਾ ਦੁਆਰਾ ਦਿੱਤੀ ਗਈ ਹੈ, ਜੋ ਅਪਣੇ ਇਸ ਨਵੇਂ ਆਫਿਸ਼ਲ ਟ੍ਰੈਕ ਨਾਲ ਗਾਇਕ ਦੇ ਤੌਰ 'ਤੇ ਇੱਕ ਹੋਰ ਪ੍ਰਭਾਵੀ ਸੰਗ਼ੀਤਕ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ,ਹਾਸਰਸ ਕਲਾਵਾਂ 'ਚ ਖਾਸੀ ਮੁਹਾਰਤ ਰੱਖਦੇ ਕਪਿਲ ਸ਼ਰਮਾ ਗਾਇਕੀ ਪ੍ਰਤੀ ਵੀ ਬੇਹੱਦ ਲਗਾਵ ਰੱਖਦੇ ਹਨ।
Latest News
-(21).jpeg)
28 Apr 2025 19:50:10
ਚੰਡੀਗੜ੍ਹ, 28 ਅਪ੍ਰੈਲ:ਨਸ਼ਿਆਂ ਦੇ ਖਾਤਮੇ ਲਈ ਵਿੱਢੀ ਸੂਬਾ ਪੱਧਰੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ...