ਫਿਲਮ 'ਅਕਾਲ' ਦੀ ਸ਼ੂਟਿੰਗ ਦਾ ਹਿੱਸਾ ਬਣੀ ਅਦਾਕਾਰਾ ਨਿਮਰਤ ਖਹਿਰਾ, ਅਦਾਕਾਰਾ ਗਿੱਪੀ ਗਰੇਵਾਲ ਨਾਲ ਆਏਗੀ ਨਜ਼ਰ
Chandigarh, 13 DEC,2024,(Azad Soch News):- ਸਿਨੇਮਾ ਦੀ ਇੱਕ ਹੋਰ ਬਿੱਗ ਸੈੱਟਅੱਪ (Big Setup) ਅਤੇ ਪੀਰੀਅਡ-ਡਰਾਮਾ ਫਿਲਮ (Period-Drama Film) ਵਜੋਂ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਫਿਲਮ 'ਅਕਾਲ', ਜੋ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਦੇ ਜਾਰੀ ਇਸ ਸ਼ੈਡਿਊਲ (Schedule) ਵਿੱਚ ਆਖਰਕਾਰ ਬਿਹਤਰੀਨ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਅਪਣੀ ਉਪ-ਸਥਿਤੀ ਦਰਜ ਕਰਵਾ ਦਿੱਤੀ ਹੈ, ਜੋ ਇਸ ਫਿਲਮ ਦੇ ਲੀਡ ਅਦਾਕਾਰ ਗਿੱਪੀ ਗਰੇਵਾਲ (Actor Gippy Grewal) ਨਾਲ ਅਪਣੇ ਹਿੱਸੇ ਦੇ ਫਿਲਮਾਏ ਜਾਣ ਵਾਲੇ ਕਈ ਅਹਿਮ ਦ੍ਰਿਸ਼ ਫਿਲਮਾਂਕਣ ਨੂੰ ਅੰਜ਼ਾਮ ਦੇਵੇਗੀ।'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਵਿਸ਼ਾਲ ਕੈਨਵਸ (Huge Canvas) ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਫਤਹਿਗੜ੍ਹ ਸਾਹਿਬ (Sri Fatehgarh Sahib) ਅਤੇ ਸ਼੍ਰੀ ਅਨੰਦਪੁਰ ਸਾਹਿਬ (Sri Anandpur Sahib) ਆਦਿ ਹਿੱਸਿਆਂ ਵਿਖੇ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਦੀ ਨਿਰਦੇਸ਼ਨ ਕਮਾਂਡ ਖੁਦ ਗਿੱਪੀ ਗਰੇਵਾਲ ਸੰਭਾਲ ਰਹੇ ਹਨ, ਜੋ ਇਸ ਧਾਰਮਿਕ ਫਿਲਮ ਵਿੱਚ ਮੁੱਖ ਭੂਮਿਕਾ ਵੀ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਦੇ ਹੋਰਨਾਂ ਕਲਾਕਾਰ ਵਿੱਚ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਆਦਿ ਵੀ ਸ਼ੁਮਾਰ ਹਨ।