ਨਵੇਂ ਗੀਤ ਨਾਲ ਬਾਲੀਵੁੱਡ 'ਚ ਧੂੰਮਾਂ ਪਾਉਂਦੇ ਨਜ਼ਰ ਆਏ ਸੂਫੀ ਗਾਇਕ ਸਤਿੰਦਰ ਸਰਤਾਜ
Chandigarh,21, JAN,2025,(Azad Soch News):- ਸੂਫੀ ਗਾਇਕ ਸਤਿੰਦਰ ਸਰਤਾਜ, (Sufi Singer Satinder Sartaj) ਜੋ ਇੱਕ ਵਾਰ ਅਕਸ਼ੈ ਕੁਮਾਰ (Akshay Kumar) ਦੀ ਨਵੀਂ ਅਤੇ ਬਹੁ-ਚਰਚਿਤ ਫਿਲਮ 'ਸਕਾਈ ਫੌਰਸ' ਵਿੱਚ ਅਪਣੀ ਮਨਮੋਹਕ ਅਵਾਜ਼ ਦਾ ਜਾਦੂ ਦੁਹਰਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦਾ ਇਸ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਜਾਰੀ ਕਰ ਦਿੱਤਾ ਗਿਆ ਗਾਣਾ ਰੰਗ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਿਹਾ ਹੈ,'ਮੈਡੌਕ ਪ੍ਰੋਡੋਕਸ਼ਨ' (Maddock Productions) ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਸੰਦੀਪ ਕਿਵਲਾਨੀ ਅਤੇ ਅਭਿਸ਼ੇਕ ਅਨਿਲ ਕੁਮਾਰ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫਿਲਮ ਦਾ ਗੀਤ ਸੰਗੀਤ ਪੱਖ ਵੀ ਆਹਲਾ ਰੂਪ ਵਿੱਚ ਸਿਰਜਿਆ ਗਿਆ ਹੈ,ਇੰਡੋ ਪਾਕਿ ਏਅਰ ਵਾਰ 1965 (Pakistan Air War 1965) ਉਪਰ ਆਧਾਰਿਤ ਉਕਤ ਫਿਲਮ ਦੇ ਰਿਲੀਜ਼ ਹੋਏ ਅਤੇ ਟ੍ਰੇਂਡਿੰਗ 'ਚ ਚੱਲ ਰਹੇ ਸੰਬੰਧਤ ਗਾਣੇ 'ਰੰਗ' ਨੂੰ ਸਤਿੰਦਰ ਸਰਤਾਜ ਅਤੇ ਜ਼ਾਹਰਾ ਐਸ ਖਾਨ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਦੁਆਰਾ ਬਿਹਤਰੀਨ ਰੂਪ ਵਿੱਚ ਗਾਇਨਬੱਧ ਕੀਤਾ ਗਿਆ ਇਹ ਇੱਕ ਦੇਸੀ ਪਾਰਟੀ ਟਰੈਕ ਹੈ, ਜਿਸ ਦਾ ਸੰਗੀਤ ਤਨਿਸ਼ਕ ਬਾਗਚੀ ਵੱਲੋਂ ਦਿੱਤਾ ਗਿਆ ਹੈ।