ਸਟਾਰ ਗਾਇਕ ਕਰਨ ਔਜਲਾ ਦੇ ਨਵੇਂ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਬਾਲੀਵੁੱਡ ਅਦਾਕਾਰਾ
By Azad Soch
On
Chandigarh,02 JAN,2025,(Azad Soch News):- ਸਟਾਰ ਗਾਇਕ ਕਰਨ ਔਜਲਾ (Star singer Karan Aujla) ਦੇ ਨਵੇਂ ਗਾਣੇ ਨੂੰ ਚਾਰ ਚੰਨ ਲਾਉਣ ਜਾ ਰਹੀ ਹੈ ਚਰਚਿਤ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ, ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ,ਆਲਮੀ ਪੱਧਰ ਉੱਪਰ ਇਨੀ ਦਿਨੀ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਹਨ ਕਰਨ ਔੰਜਲਾ, ਜੋ ਵਿਸ਼ਵਭਰ 'ਚ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿਨਾਂ ਦੀ ਬਾਲੀਵੁੱਡ (Bollywood) ਗਲਿਆਰਿਆ ਵਿੱਚ ਵੀ ਵਧ ਰਹੀ ਧਾਕ ਦਾ ਇਜ਼ਹਾਰ ਇਹ ਨਵਾਂ ਗੀਤ ਕਰਵਾਉਣ ਜਾ ਰਿਹਾ ਹੈ,ਦਰਸ਼ਕਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਗਾਣਾ, ਜਿਸ ਸਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ ਸਨਸਨੀਖੇਜ ਅਦਾਕਾਰਾ ਅਵਨੀਤ ਕੌਰ, ਜੋ ਬਾਲੀਵੁੱਡ (Bollywood) ਦੀਆਂ ਮੋਹਰੀ ਕਤਾਰ ਐਕਟ੍ਰੈਸਸ ਵਿਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵਧਦੀ ਜਾ ਰਹੀ ਹੈ।
Latest News
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ
04 Jan 2025 18:52:50
ਚੰਡੀਗੜ੍ਹ, 4 ਜਨਵਰੀ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ...