ਨਵੇਂ ਗਾਣੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਮੁੜ ਸ਼ਾਨਦਾਰ ਮੌਜ਼ੂਦਗੀ ਦਰਜ਼ ਕਰਵਾਉਂਣਗੇ ਗਾਇਕ ਸੁਰਜੀਤ ਖਾਨ
By Azad Soch
On
Patiala,05 DEC,2024,(Azad Soch News):- ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਨੂੰ ਲਗਾਤਾਰ ਪ੍ਰਸ਼ੰਸਕਾਂ ਤੱਕ ਪਹੁੰਚਾਉਣ 'ਚ ਸਫਲ ਰਹੇ ਸੁਰਜੀਤ ਖਾਨ ਜਲਦ ਹੀ ਆਪਣੇ ਨਵੇਂ ਗਾਣੇ ਨਾਲ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਦਾ ਨਵਾਂ ਗਾਣਾ 'ਕੋਕੇ ਦੇ ਲਿਸ਼ਕਾਰੇ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਹੋਵੇਗਾ,ਹੈੱਡਲਾਈਨਰ ਰਿਕਾਰਡਸ (Headliner Records) ਅਤੇ ਸੀਮਾ ਖਾਨ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਮੋਲੋਡੀਅਸ ਟਰੈਕ (Melodious Track) ਦਾ ਸੰਗੀਤ ਜੀ ਗੁਰੀ ਨੇ ਤਿਆਰ ਕੀਤਾ ਹੈ ਜਦਕਿ ਬੋਲ ਕਿੰਗ ਗਰੇਵਾਲ ਨੇ ਰਚੇ ਹਨ। ਸੰਗ਼ੀਤਕ ਟੀਮ ਅਨੁਸਾਰ ਪੰਜਾਬੀ ਫੋਕ ਅਤੇ ਬੀਟ ਦੋਨੋ ਤਰ੍ਹਾਂ ਦੀ ਗਾਇਕੀ ਵਿੱਚ ਖਾਸੀ ਮੁਹਾਰਤ ਰੱਖਦੇ ਗਾਇਕ ਸੁਰਜੀਤ ਖਾਨ (Singer Surjit Khan) ਦੀ ਇਸੇ ਸ਼ੈਲੀ ਦੇ ਅਧੀਨ ਬੁਣਿਆ ਗਿਆ ਇਹ ਗਾਣਾ ਉਨਾਂ ਵੱਲੋ ਬਹੁਤ ਹੀ ਉਮਦਾ ਅੰਦਾਜ਼ ਵਿੱਚ ਗਾਇਆ ਗਿਆ ਹੈ।
Latest News
ਦਿੱਲੀ 'ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ
06 Jan 2025 06:42:30
New Delhi,06 JAN,2025,(Azad Soch News):- ਦਿੱਲੀ ਵਿੱਚ ਸੰਘਣੀ ਧੁੰਦ ਅਤੇ ਜ਼ੀਰੋ ਵਿਜ਼ੀਬਿਲਟੀ (Zero Visibility) ਕਾਰਨ 51 ਟਰੇਨਾਂ ਦੇਰੀ ਨਾਲ ਚੱਲ...