ਪਿਛਲੇ 10 ਸਾਲਾਂ ਵਿਚ ਬਿਨ੍ਹਾਂ ਪਰਚੀ ਤੇ ਖਰਚੀ ਦੀ ਸਰਕਾਰ ਨੂੰ ਚਲਾਇਆ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ

ਜਲਦੀ ਹੀ 25 ਹਜ਼ਾਰ ਅਹੁਦਿਆਂ ਦੀ ਭਰਤੀ ਦੇ ਨਤੀਜੇ ਐਲਾਨੇ ਜਾਣਗੇ

ਪਿਛਲੇ 10 ਸਾਲਾਂ ਵਿਚ ਬਿਨ੍ਹਾਂ ਪਰਚੀ ਤੇ ਖਰਚੀ ਦੀ ਸਰਕਾਰ ਨੂੰ ਚਲਾਇਆ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ

Chandigarh,12 OCT,2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ (Chief Minister of Haryana Mr. Naib Singh Saini) ਨੇ ਕਿਹਾ ਕਿ ਸਾਡੀ ਸਰਕਾਰ ਨੌਜੁਆਨਾਂ ਦੀ ਭਲਾਈ ਲਈ ਸਦਾ ਮੋਹਰੀ ਰਹੀ ਹੈ ਅਤੇ ਇਸੀ ਲੜ੍ਹੀ ਵਿਚ ਜਲਦੀ ਹੀ 25 ਹਜਾਰ ਅਹੁਦਿਆਂ ਦੀ ਭਰਤੀ ਦੇ ਨਤੀਜੇ ਬਹੁਤ ਜਲਦੀ ਐਲਾਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੈ ਜੁਅਿਾਇਨਿੰਗ ਲੈਟਰ ਵੀ ਜਾਰੀ ਕਰ ਦਿੱਤੇ ਜਾਣਗੇ,ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ,ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਵਿਚ ਬਿਨ੍ਹਾਂ ਪਰਚੀ ਤੇ ਖਰਚੀ ਦੀ ਸਰਕਾਰ ਨੁੰ ਚਲਾਇਆ ਹੈ ਅਤੇ ਨੌਜੁਆਨਾਂ ਤੇ ਉਨ੍ਹਾਂ ਦੇ ਮਾਂਪਿਆਂ ਨੇ ਸਾਡੇ 'ਤੇ ਤੀਜੀ ਵਾਰ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਜਦੋਂ ਤੋਂ ਮੈਂਨੂੰ ਮੁੱਖ ਮੰਤਰੀ ਵਜੋ ਜਿਮੇਵਾਰੀ ਮਿਲੀ ਉਦੋਂ ਮੈਨੂੰ 50 ਹਜਾਰ ਨੌਜੁਆਨਾਂ ਨੂੰ ਨਵੀਂ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਇੰਨ੍ਹਾਂ 50 ਹਜਾਰ ਵਿੱਚੋਂ 15 ਹਜਾਰ ਨੌਜੁਆਨਾਂ ਨੂੰ ਪਿਛਲੇ ਕਾਰਜਕਾਲ ਵਿਚ ਜੁਅਿਾਇੰਨਿੰਗ ਲੈਟਰ ਦੇ ਦਿੱਤੇ ਗਏ ਸਨ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਜਦੋਂ ਅਸੀਂ 25 ਹਜਾਰ ਨੌਜੁਆਨਾਂ ਨੂੰ ਜੁਆਇਨਿੰਗ ਲੈਟਰ ਦੇਣ ਲਈ ਤਿਆਰ ਸਨ ਉਦੋਂ ਵਿਰੋਧੀ ਧਿਰ ਕੋਰਟ ਵਿਚ ਚਲਾ ਗਿਆ ਅਤੇ ਚੋਣ ਕਮਿਸ਼ਨ ਨੂੰ ਵੀ ਪੱਤਰ ਲਿਖਿਆ ਕਿ ਹੁਣ ਚੋਣ ਦੌਰਾਨ ਇਹ ਨਤੀਜੇ ਨਹੀਂ ਕੱਢ ਸਕਦੇ। ਇਸ ਸਬੰਧ ਵਿਚ ਚੋਣ ਕਮਿਸ਼ਨ ਨੇ ਪੱਤਰ ਜਾਰੀ ਕੀਤਾ ਕਿ ਜਦੋਂ ਤਕ ਚੋਣ ਨਹੀਂ ਹੋਵੇ ਉਦੋਂ ਤਕ ਨਤੀਜੇ ਐਲਾਨ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਦੋਂ ਮੈਂ ਐਲਾਨ ਕੀਤਾ ਸੀ ਕਿ ਮੈਂ ਸੁੰਹ ਬਾਅਦ ਵਿਚ ਲਵਾਂਗਾਂ ਅਤੇ ਨੌਜੁਆਨਾਂ ਦੇ ਨੌਕਰੀ ਦੇ ਜੁਆਇਨਿੰਗ ਲੈਟਰ (Joining Letter) ਪਹਿਲਾਂ ਜਾਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਅੱਜ ਰਾਜ ਜਾਂ ਕੱਲ ਤਕ ਜਾਰੀ ਕਰ ਦਿੱਤੇ ਜਾਣਗੇ,ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੌਜੁਆਨਾਂ ਦੀ ਹਿਤੇਸ਼ੀ ਸਰਕਾਰ ਹੈ ਅਤੇ ਅਸੀਂ ਨੌਜੁਆਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਾਵੁਣਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ,ਮੁੱਖ ਮੰਤਰੀ ਨੇ ਕਾਂਗਰਸ ਪਾਰਟੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਨੌਜੁਆਨਾਂ ਦੇ ਸਪਨਿਆਂ ਨੂੰ ਚੂਰ-ਚੂਰ ਕਰਨ ਦਾ ਕੰਮ ਕੀਤਾ ਅਤੇ ਨਤੀਜੇ ਐਲਾਨ ਕਰਨ ਵਿਚ ਪਾਬੰਦੀ ਲਗਵਾਈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੁੰਹ ਚੁੱਕ ਸਮਾਰੋਹ ਵਿਚ ਅਸੀਂ ਇੰਨ੍ਹਾਂ ਸਾਰੇ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ  ਸੱਦਾ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਅਤੇ ਸੂਬੇ ਨੂੰ ਵਿਕਾਸ ਦੀ ਰਾਹ 'ਤੇ ਲਗਾਤਾਰ ਗਤੀ ਦੇਣ ਲਈ ਪ੍ਰਤੀਬੱਧ ਹਨ ਅਤੇ ਇਸੀ ਦਿਸ਼ਾ ਵਿਚ ਨੌਜੁਆਨਾਂ ਨੂੰ ਅਸੀਂ ਸਰਕਾਰ ਰੁਜਗਾਰ ਦੇਣ ਦਾ ਕੰਮ ਕਰੇਗੀ,ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਵਿਚ ਡਬਲ ਇੰਜਨ ਦੀ ਸਰਕਾਰ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੇ ਕਈ ਪ੍ਰੋਗ੍ਰਾਮਾਂ ਤਹਿਤ ਨੌਜੁਆਨਾਂ ਨੂੰ ਆਪਣੇ ਪੈਰਾ 'ਤੇ ਖੜਾ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਨੂੰ ਅੱਗੇ ਵਧਾ ਸਕਣ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਦਾ ਨੌਜੁਆਂਨ ਨੌਕਰੀ ਦੇਣ ਵਾਲਾ ਬਣੇ ਅਤੇ ਇਸ ਸਬੰਧ ਵਿਚ ਅਸੀਂ ਨੀਤੀਆਂ ਨਿਰਧਾਰਤ ਕਰਦੇ ਰਹਾਂਗੇ,ਵਿਜੈਦਸ਼ਮੀ ਦੀ ਪਹਿਲਾਂ ਸ਼ਾਮ 'ਤੇ ਮੁੱਖ ਮੰਤਰੀ ਨੇ ਅੱਜ ਰਾਮਨਵਮੀ ਦੇ ਮੌਕੇ 'ਤੇ ਕੰਨਿਆਵਾਂ/ਬੇਟੀਆਂ ਨੂੰ ਪਵਿੱਤਰ ਨਰਾਤਿਆਂ ਅਤੇ ਰਾਮਨਵਮੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁੱਲ ਵਿਜੈਦਸ਼ਮੀ ਦਾ ਤਿਉਹਾਰ ਹੈ ਅਤੇ ਇਸ ਤਿਊਹਾਰ ਨੂੰ ਪੂਰੇ ਦੇਸ਼ ਖੁਸ਼ੀ ਨਾਲ ਮਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਸਭਿਆਚਾਰ ਤੇ ਸੰਸਕਾਰਾਂ ਨਾਲ ਜੁੜੇ ਹੋਏ ਹਨ,ਉਨ੍ਹਾਂ ਨੇ ਸਾਰੇ ਹਰਿਆਣਾ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਦਸ਼ਹਿਰੇ ਦੇ ਤਿਉਹਾਰ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ