ਕੇਂਦਰੀ ਉਰਜਾ,ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਨੇ ਕੀਤਾ ਬੰਧਵਾੜੀ ਕੁੜਾ ਪ੍ਰਬੰਧਨ ਪਲਾਂਟ ਦਾ ਦੌਰਾ

ਕੇਂਦਰੀ ਉਰਜਾ,ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਨੇ ਕੀਤਾ ਬੰਧਵਾੜੀ ਕੁੜਾ ਪ੍ਰਬੰਧਨ ਪਲਾਂਟ ਦਾ ਦੌਰਾ

- ਦੀਵਾਲੀ ਦੇ ਦਿਨ ਵੀ ਸਵੱਛਤਾ ਪ੍ਰਤੀ ਗੰਭੀਰਤਾ ਤੇ ਸਜਗਤਾ ਨਾਲ ਕੰਮ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
- ਹਰਿਆਣਾ ਦੇ ਉਦਯੋਗ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਵੀ ਰਹੇ ਮੌਜੂਦ
- ਕੂੜੇ ਤੋਂ ਚਾਰਕੋਲ ਬਨਾਉਣ ਦੀ ਦਿਸ਼ਾ ਵਿਚ ਤੇਜੀ ਨਾਲ ਕੀਤਾ ਜਾਵੇਗਾ ਕੰਮ - ਕੇਂਦਰੀ ਮੰਤਰੀ
- ਚਾਰਕੋਲ ਪਲਾਂਟ ਲਈ ਅਗਲੇ 6 ਮਹੀਨੇ ਵਿਚ ਨਗਰ ਨਿਗਮ ਗੁਰੂਗ੍ਰਾਮ ਵੱਲੋਂ ਐਨਵੀਵੀਐਨਐਲ ਨੂੰ 15 ਏਕੜ ਜਮੀਨ ਕੀਤੀ ਜਾਵੇਗੀ ਟ੍ਰਾਂਸਫਰ

ਚੰਡੀਗੜ੍ਹ, 31 ਅਕਤੂਬਰ 2024: - ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਵੀਰਵਾਰ ਨੂੰ ਦੀਵਾਲੀ ਦਿਨ ਸਵੱਛਤਾ ਦੇ ਪ੍ਰਤੀ ਗੰਭੀਰਤਾ ਤੇ ਸਜਗਤਾ ਨਾਲ ਕੰਮ ਕਰਨ ਦਾ ਸੰਦੇਸ਼ ਲੈ ਕੇ ਗੁਰੂਗ੍ਰਾਮ-ਫਰੀਦਾਬਾਦ ਰੋਡ ਸਥਿਤ ਬੰਧਵਾੜੀ ਕੂੜਾ ਪ੍ਰਬੰਧਨ ਪਲਾਂਟ ਦਾ ਦੌਰਾਨ ਕਰਨ ਲਈ ਪਹੁੰਚੇ। ਉਨ੍ਹਾਂ ਨੇ ਪਲਾਂਟ ਦਾ ਨਿਰੀਖਣ ਕਰਨ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਵੱਛ ਭਾਰਤ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਦੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ।

ਕੇਂਦਰੀ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਦੋਵਾਂ ਸ਼ਹਿਰਾਂ ਦੀ ਕੂੜੇ ਦੀ ਸਮਸਿਆ ਦਾ ਹੱਲ ਕਰਨ ਦੀ ਦਿਸ਼ਾ ਵਿਚ ਕੇਂਦਰ ਤੇ ਸੂਬਾ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੇ ਤਹਿਤ ਬੰਧਵਾੜੀ ਵਿਚ ਲੀਗੇਸੀ ਕੂੜੇ ਦੇ ਨਿਸਤਾਰਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਿਤ ਸਮੇਂ ਸੀਮਾ ਵਿਚ ਪੂਰੇ ਲੀਗੇਸੀ ਕੂੜੇ ਦਾ ਨਿਸਤਾਰਣ ਕਰ ਕੇ ਪਲਾਂਟ ਨੂੰ ਕੂੜਾ ਮੁਕਤ ਕਰਨ ਦੀ ਦਿਸ਼ਾ ਵਿਚ ਯਤਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟਡੇ (ਐੈਨਵੀਵੀਐਨਐਲ) ਨਾਲ ਬੰਧਵਾੜੀ ਵਿਚ ਕੂੜੇ ਤੋਂ ਚਾਰਕੋਲ ਬਨਾਉਣ ਦਾ ਪਲਾਂਟ ਸਥਾਪਿਤ ਕਰਨ ਲਈ ਐਮਓਯੂ ਕੀਤਾ ਜਾ ਚੁੱਕਾ ਹੈ ਅਤੇ ਅਗਲੇ 6 ਮਹੀਨੇ ਵਿਚ ਨਗਰ ਨਿਗਮ ਗੁਰੁਗ੍ਰਾਮ ਕੰਪਨੀ ਨੁੰ ਪਲਾਂਟ ਸਥਾਪਿਤ ਕਰਨ ਲਈ 15 ਏਕੜ ਜਮੀਨ ਟ੍ਰਾਂਸਫਰ ਕਰੇਗਾ।

ਉਨ੍ਹਾਂ ਨੇ ਮੌਕੇ 'ਤੇ ਮੌਜੂਦ ਐਨਵੀਵੀਐਨਐਲ ਦੇ ਪ੍ਰਤੀਨਿਧੀਆਂ ਨੁੰ ਕਿਹਾ ਕਿ ਉਹ ਨਿਗਮ ਅਧਿਕਾਰੀ ਨੂੰ ਇਹ ਦੱਸ ਦੇਣ ਕਿ ਸਾਇਟ ਦੇ ਕਿਸ ਹਿੱਸੇ ਵਿਚ ਪਲਾਂਟ ਲਈ ਜਮੀਨ ਖਾਲੀ ਕੀਤੀ ਜਾਣੀ ਹੈ, ਤਾਂ ਜੋ ਉਨ੍ਹਾਂ ਦੇ ਦੱਸੇ ਅਨੁਸਾਰ ਜਲਦੀ ਤੋਂ ਜਲਦੀ ਜਮੀਨ ਨੂੰ ਖਾਲੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹੀ ਜਮੀਨ ਖਾਲੀ ਹੁੰਦੀ ਜਾਵੇ, ਉੱਥੇ ਮਸ਼ੀਨਰੀ ਲਗਾਉਣਾ ਸ਼ੁਰੂ ਕਰਨ।ਕੇਂਦਰੀ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੀਗੇਸੀ ਕੂੜੇ ਦੇ ਨਿਸਤਾਰਣ ਲਈ ਲਗਾਤਾਰ ਕੰਮ ਕਰਦੇ ਰਹਿਣ ਅਤੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਲੀਗੇਸੀ ਕੂੜਾ ਨਿਸਤਾਰਣ ਦਾ ਕੰਮ ਕਰਨ ਵਾਲੀ ਦੋਵਾਂ ਏਜੰਸੀਆਂ ਦੇ ਪ੍ਰਤੀਨਿਧੀਆਂ ਤੋਂ ਵੀ ਕੂੜਾ ਨਿਸਤਾਰਣ ਪ੍ਰਕ੍ਰਿਆ ਦੀ ਜਾਣਕਾਰੀ ਲਈ। 

ਇਸ ਮੌਕੇ 'ਤੇ ਹਰਿਆਣਾ ਦੇ ਉਦਯੋਗ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ , ਸ਼ਹਿਰੀ ਸਥਾਨਕ, ਮਾਲ ਅਤੇ ਆਪਦਾ ਪ੍ਰਬੰਧਨ ਤੇ ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਹਿਲ, ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਡਾਨ, ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਧੀਕ ਨਿਗਮ ਕਮਿਸ਼ਨਰ ਡਾ. ਸੁਮਿਤਾ ਢਾਕਾ, ਸੰਯੁਕਤ ਕਮਿਸ਼ਨ+ ਪ੍ਰਦੀਪ ਕੁਮਾਰ, ਅਖਿਲੇਸ਼ ਯਾਦਵ ਤੇ ਸੁਮਨ ਭਾਂਖੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

 

Advertisement

Latest News

ਦਿੱਲੀ 'ਚ ਖਤਮ ਹੋਵੇਗਾ ਪ੍ਰਦੂਸ਼ਣ, ਟ੍ਰੈਫਿਕ ਜਾਮ ਤੋਂ ਮਿਲੇਗੀ ਆਜ਼ਾਦ 2025 'ਚ ਹੋਣ ਜਾ ਰਹੇ ਹਨ ਇਹ 4 ਮਹੱਤਵਪੂਰਨ ਕੰਮ ਦਿੱਲੀ 'ਚ ਖਤਮ ਹੋਵੇਗਾ ਪ੍ਰਦੂਸ਼ਣ, ਟ੍ਰੈਫਿਕ ਜਾਮ ਤੋਂ ਮਿਲੇਗੀ ਆਜ਼ਾਦ 2025 'ਚ ਹੋਣ ਜਾ ਰਹੇ ਹਨ ਇਹ 4 ਮਹੱਤਵਪੂਰਨ ਕੰਮ
New Delhi,02 JAN,2024,(Azad Soch News):- ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਅਤੇ ਘੰਟਿਆਂ-ਬੱਧੀ ਟ੍ਰੈਫਿਕ ਜਾਮ ਕਾਰਨ ਹਰ ਸਾਲ ਲੱਖਾਂ ਲੋਕ ਪ੍ਰਭਾਵਿਤ ਹੁੰਦੇ...
ਹਰਿਆਣਾ 'ਚ 24 ਘੰਟਿਆਂ ਦੇ ਅੰਦਰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾ 
ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਪੁੱਜੇ
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਫਾਈ ਲਈ ਖਾਸ ਅਭਿਆਨ ਸ਼ੁਰੂ ਕਰਨ ਦੇ ਹੁਕਮ
ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਫੀਸਦੀ ਤੱਕ ਸਬਸਿਡੀ ਉਪਲੱਬਧ
ਜ਼ਿਲ੍ਹੇ ਵਿਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ