ਬਸਪਾ ਨੇ ਯੂਪੀ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
New Delhi,24 March,2024,(Azad Soch News) :- ਬਸਪਾ (BSP) ਨੇ ਯੂਪੀ ਲੋਕ ਸਭਾ ਚੋਣਾਂ (UP Lok Sabha Elections) ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ,ਇਸ ਵਿੱਚ 16 ਉਮੀਦਵਾਰਾਂ ਦੇ ਨਾਂ ਹਨ,ਇਸ ਵਿੱਚ 7 ਉਮੀਦਵਾਰ ਮੁਸਲਮਾਨ ਹਨ,ਮਾਜਿਦ ਅਲੀ ਲੋਕ ਸਭਾ ਸੀਟ ਸਹਾਰਨਪੁਰ ਤੋਂ ਬਸਪਾ (BSP) ਦੇ ਉਮੀਦਵਾਰ ਹੋਣਗੇ,ਮਾਇਆਵਤੀ ਨੇ ਕੈਰਾਨਾ ਤੋਂ ਸ਼੍ਰੀਪਾਲ ਰਾਣਾ ਅਤੇ ਸਹਾਰਨਪੁਰ ਤੋਂ ਮਾਜਿਦ ਅਲੀ ਦੇ ਨਾਵਾਂ 'ਤੇ ਅੰਤਿਮ ਮੋਹਰ ਲਗਾ ਦਿੱਤੀ ਹੈ,ਇੱਥੇ ਮਾਜਿਦ ਅਲੀ ਦਾ ਮੁਕਾਬਲਾ ਕਾਂਗਰਸ ਦੇ ਇਮਰਾਨ ਮਸੂਦ ਨਾਲ ਹੋਵੇਗਾ,ਬਸਪਾ (BSP) ਦੇ ਹੋਰ ਉਮੀਦਵਾਰਾਂ ਵਿਚ ਮੁਜ਼ੱਫਰਨਗਰ ਤੋਂ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਵਿਜੇਂਦਰ ਸਿੰਘ, ਨਗੀਨਾ (ਰਾਖਵਾਂ) ਤੋਂ ਸੁਰਿੰਦਰ ਪਾਲ ਸਿੰਘ, ਮੁਰਾਦਾਬਾਦ ਤੋਂ ਮੁਹੰਮਦ ਇਰਫਾਨ ਸੈਫੀ, ਰਾਮਪੁਰ ਤੋਂ ਜ਼ੀਸ਼ਾਨ ਖਾਨ, ਸੰਭਲ ਤੋਂ ਸੌਲਤ ਅਲੀ, ਅਮਰੋਹਾ ਤੋਂ ਮੁਜਾਹਿਦ ਹੁਸੈਨ, ਮੇਰਠ ਤੋਂ ਦੇਵਵਰਤ ਤਿਆਗੀ ਅਤੇ ਬਾਗਪਤ ਤੋਂ ਪ੍ਰਵੀਨ ਬਾਂਸਲ ਸ਼ਾਮਲ ਹਨ,ਪਾਰਟੀ ਨੇ ਗੌਤਮ ਬੁੱਧ ਨਗਰ ਤੋਂ ਰਾਜਿੰਦਰ ਸਿੰਘ ਸੋਲੰਕੀ, ਬੁਲੰਦਸ਼ਹਿਰ (ਰਾਖਵੀਂ) ਤੋਂ ਗਿਰੀਸ਼ ਚੰਦਰ ਜਾਟਵ, ਆਂਵਲਾ ਤੋਂ ਆਬਿਦ ਅਲੀ, ਪੀਲੀਭੀਤ ਤੋਂ ਅਨੀਸ ਅਹਿਮਦ ਖਾਨ ਉਰਫ ਫੂਲ ਬਾਬੂ ਅਤੇ ਸ਼ਾਹਜਹਾਂਪੁਰ (ਰਾਖਵੀਂ) ਸੀਟ ਤੋਂ ਡਾ.ਡੋਦਰਾਮ ਵਰਮਾ ਨੂੰ ਉਮੀਦਵਾਰ ਬਣਾਇਆ ਹੈ,ਪਹਿਲੇ ਪੜਾਅ 'ਚ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ 'ਤੇ ਵੋਟਿੰਗ (Voting) ਹੋਵੇਗੀ,ਨਾਮਜ਼ਦਗੀ ਪੱਤਰ 27 ਮਾਰਚ ਤੱਕ ਦਾਖਲ ਕੀਤੇ ਜਾਣਗੇ, ਜਿਨ੍ਹਾਂ ਦੀ ਪੜਤਾਲ 28 ਮਾਰਚ ਨੂੰ ਹੋਵੇਗੀ,ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 30 ਮਾਰਚ ਹੈ ਅਤੇ ਵੋਟਾਂ 19 ਅਪ੍ਰੈਲ ਨੂੰ ਪੈਣਗੀਆਂ।