ਭਾਰਤ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡੇਡ ਮਿਜ਼ਾਈਲ ਨਾਗ-MK-2 ਦਾ ਸਫਲ ਪ੍ਰੀਖਣ ਕੀਤਾ
New Delhi, 15, JAN,2025,(Azad Soch News):- ਭਾਰਤ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡੇਡ ਮਿਜ਼ਾਈਲ ਨਾਗ-MK-2 ਦਾ ਸਫਲ ਪ੍ਰੀਖਣ ਕੀਤਾ ਹੈ, ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲ ਹੀ ’ਚ ਰਾਜਸਥਾਨ ਦੇ ਪੋਖਰਨ ’ਚ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਫਾਇਰਿੰਗ ਰੇਂਜ (Firing Range) ’ਚ ਇਹ ਪ੍ਰੀਖਣ ਕੀਤਾ ਗਿਆ, ਮੰਤਰਾਲੇ ਨੇ ਕਿਹਾ ਕਿ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਫਾਇਰ ਐਂਡ ਫਾਰਗੇਟ ਗਾਈਡੇਡ ਮਿਜ਼ਾਈਲ ਨਾਗ ਐੱਮਕੇ-2 (Forget Guided Missile Nag Mk-2) ਦਾ ਹਾਲ ਹੀ ’ਚ ਪੋਖਰਨ ਫੀਲਡ ਰੇਂਜ ’ਚ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸਫਲ ਪ੍ਰੀਖਣ ਕੀਤਾ ਗਿਆ,ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ,ਜਿਸ ਨਾਲ ਨਿਸ਼ਾਨੇ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੀ ਸਮਰੱਥਾ ਦੀ ਪੁਸ਼ਟੀ ਹੋਈ,’’ ਐਨ.ਏ.ਜੀ. ਮਿਜ਼ਾਈਲ ਕੈਰੀਅਰ ਸੰਸਕਰਨ-2 ਦਾ ਵੀ ਅਸਲ ਜ਼ਿੰਦਗੀ ਦੀਆਂ ਸਥਿਤੀਆਂ ’ਚ ਪ੍ਰੀਖਣ ਕੀਤਾ ਗਿਆ ਸੀ,ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਨਾਲ ਹੀ ਪੂਰੀ ਹਥਿਆਰ ਪ੍ਰਣਾਲੀ ਹੁਣ ਭਾਰਤੀ ਫੌਜ ’ਚ ਸ਼ਾਮਲ ਹੋਣ ਲਈ ਤਿਆਰ ਹੈ। ’’