ਪ੍ਰਧਾਨ ਮੰਤਰੀ ਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ
Jammu and Kashmir,13 JAN,2025,(Azad Soch News):- ਪ੍ਰਧਾਨ ਮੰਤਰੀ ਮੋਦੀ ਨੇ ਜ਼ੈੱਡ-ਮੋੜ ਸੁਰੰਗ (Z-Turn Tunnel) ਦਾ ਉਦਘਾਟਨ ਕੀਤਾ ਹੈ,ਇਸ ਮੌਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ,ਤੁਹਾਨੂੰ ਦਸ ਦੇਈਏ ਕਿ ਇਸ ਸੁਰੰਗ ਦੇ ਨਿਰਮਾਣ ਤੋਂ ਬਾਅਦ, ਲੱਦਾਖ ਆਉਣਾ-ਜਾਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ,ਇਸ ਦੇ ਨਾਲ ਹੀ, ਇਹ ਸੁਰੰਗ ਭਾਰਤੀ ਫ਼ੌਜ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਣ ਜਾ ਰਹੀ ਹੈ,ਹੁਣ ਇਹ ਹਾਈਵੇਅ ਸਰਦੀਆਂ ਦੇ ਮੌਸਮ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਬੰਦ ਨਹੀਂ ਹੋਵੇਗਾ,ਇਸ ਦਾ ਮਤਲਬ ਹੈ ਕਿ ਸਾਡੀ ਫ਼ੌਜ ਸਾਲ ਭਰ ਇਸ ਸੁਰੰਗ ਦੀ ਵਰਤੋਂ ਕਰ ਕੇ ਸਰਹੱਦੀ ਇਲਾਕਿਆਂ ਤਕ ਪਹੁੰਚ ਸਕਦੀ ਹੈ,ਇਸ ਪ੍ਰਾਜੈਕਟ 'ਤੇ ਕੰਮ ਮਈ 2015 ਵਿਚ ਸ਼ੁਰੂ ਹੋਇਆ ਸੀ,ਸੁਰੰਗ ਦੀ ਉਸਾਰੀ ਦਾ ਕੰਮ ਪਿਛਲੇ ਸਾਲ 2024 ਵਿਚ ਪੂਰਾ ਹੋਇਆ ਸੀ,ਸ਼੍ਰੀਨਗਰ-ਕਾਰਗਿਲ-ਲੇਹ ਹਾਈਵੇਅ (Srinagar-Kargil-Leh Highway) 'ਤੇ ਜਿੱਥੇ ਜ਼ੈੱਡ-ਮੋੜ ਸੁਰੰਗ ਹੈ, ਉੱਥੇ ਅਕਸਰ ਭਾਰੀ ਬਰਫ਼ਬਾਰੀ ਹੁੰਦੀ ਹੈ,ਜਿਸ ਕਾਰਨ, ਹਾਈਵੇਅ ਦਾ ਇਕ ਵੱਡਾ ਹਿੱਸਾ ਕਈ ਮਹੀਨਿਆਂ ਲਈ ਬੰਦ ਕਰ ਦਿਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ,ਹੁਣ ਇਸ ਪ੍ਰਾਜੈਕਟ ਅਧੀਨ ਬਣੀ ਜ਼ੈੱਡ-ਮੋੜ ਸੁਰੰਗ ਤੇ ਇਸ ਦੇ ਨਾਲ ਬਣਨ ਵਾਲੀ ਇਕ ਹੋਰ ਸੁਰੰਗ ਦੇ ਕਾਰਨ, ਆਮ ਲੋਕ ਅਤੇ ਭਾਰਤੀ ਫ਼ੌਜ ਸਾਲ ਭਰ ਇਸ ਹਾਈਵੇਅ ਦੀ ਵਰਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰ ਸਕਣਗੇ।