ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨਵੇਂ ਕਿੱਤਾ ਮੁਖੀ ਕੋਰਸਾਂ ਲਈ ਦਾਖਲੇ ਸ਼ੁਰੂ-ਗੀਤਿਕਾ ਸਿੰਘ

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨਵੇਂ ਕਿੱਤਾ ਮੁਖੀ ਕੋਰਸਾਂ ਲਈ ਦਾਖਲੇ ਸ਼ੁਰੂ-ਗੀਤਿਕਾ ਸਿੰਘ

ਫ਼ਤਹਿਗੜ੍ਹ ਸਾਹਿਬ, 10 ਜਨਵਰੀ:-

          ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਨੌਕਰੀ ਦੇ ਕਾਬਲ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦੇ ਇਸੇ ਉਪਰਾਲੇ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ-ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਦੋ ਪ੍ਰਮੁੱਖ ਕੰਪਨੀਆਂ ਡਾਕਟਰ ਆਈ.ਟੀ.ਐਮ. ਲਿਮਟਿਡ ਅਤੇ ਟੀ.ਡੀ.ਐੱਸ.ਮੈਨੇਜਮੈਂਟ ਕੰਸਲਟੈਂਟ (ਪ੍ਰਾਇਵੇਟ) ਲਿਮ: ਨੂੰ ਬਤੌਰ ਟਰੇਨਿੰਗ ਪਾਰਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨੋਡਲ ਅਫਸਰ ਗੀਤਿਕਾ ਸਿੰਘ ਨੇ ਦਿੱਤੀ।

          ਏ.ਡੀ.ਸੀ. ਗੀਤਿਕਾ ਸਿੰਘ ਨੇ ਦੱਸਿਆ ਕਿ ਟਰੇਨਿੰਗ ਟੀ.ਡੀ.ਐਸ ਮੈਨੇਜਮੈਂਟ ਕੰਸਲਟੈਂਸੀ ਵੱਲੋਂ ਸਕਿਲ ਸੈਂਟਰ- ਯੰਗ ਗਰੋਥ ਅਕੈਡਮੀ ਨੇੜੇ ਗੁਰਦੁਆਰਾ ਭਾਈ ਜੀਵਨ ਸਿੰਘ ਸਰਹਿੰਦ ਵਿਖੇਕਸਟਮਰ ਕੇਅਰ ਐਗਜੀਕਿਊਟਿਵ ਅਤੇ ਡਾਕਟਰ ਆਈ.ਟੀ.ਐਮ ਲਿਮਿਟਡ ਕੰਪਨੀ ਵੱਲੋਂ ਪੇਂਡੂ ਸਕਿੱਲ ਸੈਂਟਰ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬਡਾਲੀ ਆਲਾ ਸਿੰਘਬਲਾਕ ਖੇੜਾ ਵਿਖੇ ਕਸਟਮਰ ਕੇਅਰ ਐਗਜੀਕਿਊਟਿਵ- ਨਾਨ ਵਾਇਸ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀਉਨ੍ਹਾਂ ਕਿਹਾ ਕਿ ਸਿਖਿਆਰਥੀ ਕਿਸੇ ਇੱਕ ਟ੍ਰੇਨਿੰਗ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਰੋਜ਼ਾਨਾਂ 08 ਘੰਟੇ ਲਗਭਗ 58 ਦਿਨ ਚੱਲੇਗੀ।

          ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੇਨਿੰਗ ਪਾਰਟਨਰਾਂ ਵੱਲੋਂ ਬੇਰੋਜ਼ਗਾਰ ਅਤੇ ਲੋੜਵੰਦ ਸਿਖਿਆਰਥੀਆਂ ਨੂੰ ਜ਼ਿਲ੍ਹੇ ਵਿੱਚ ਤਿਆਰ ਕੀਤੇ ਗਏ ਸਕਿੱਲ ਸੈਂਟਰ ਵਿੱਚ ਟ੍ਰੇਨਿੰਗ ਦੇਣ ਉਪਰੰਤ ਆਪਣੇ ਅਦਾਰਿਆਂ ਜਾਂ ਕੰਪਨੀਆਂ ਵਿੱਚ ਆਨ ਜੋਬ ਟਰੇਨਿੰਗ ਵੀ ਦਿੱਤੀ ਜਾਏਗੀਟਰੇਨਿੰਗ ਉਪਰੰਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰਸਿਖਿਆਰਥੀਆਂ ਦੇ ਪੇਪਰਾਂ ਵਿੱਚ ਪਾਸ ਹੋ ਜਾਣ ਤੋਂ ਬਾਅਦ ਉਹਨਾਂ ਨੂੰ,ਇਹਨਾਂ ਦੋ ਸਬੰਧਤ ਪ੍ਰਮੁੱਖ ਕੰਪਨੀਆਂ ਵੱਲੋਂ ਆਪਣੀਆਂ ਕੰਪਨੀਆਂ ਵਿੱਚ ਹੀ ਪਹਿਲ ਦੇ ਆਧਾਰ ਉੱਤੇ ਨੌਕਰੀ ਮੁਹੱਈਆ ਕਰਵਾਈ ਜਾਵੇਗੀ। 

ਉਨ੍ਹਾਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਜਲਦ ਤੋਂ ਜਲਦ ਹੇਠ ਲਿਖੇ ਵੇਰਵੇ ਦੇ ਅਨੁਸਾਰ ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀ ਇਹਨਾਂ ਕਿੱਤਾ ਮੁਖੀ ਪ੍ਰੋਗਰਾਮਾਂ ਵਿੱਚ ਆਪਣੇ ਰੁਝਾਨ ਅਤੇ ਯੋਗਤਾ ਅਨੁਸਾਰ ਦਾਖਲਾ ਲੈਣਟ੍ਰੇਨਿੰਗ ਲੈਣ ਉਪਰੰਤ ਇਹਨਾਂ ਕੰਪਨੀਆਂ ਵਿੱਚ ਮੁਹੱਈਆ ਕਰਵਾਈ ਜਾਣ ਵਾਲੀ ਨੌਕਰੀ ਪ੍ਰਾਪਤ ਕਰਨ ਅਤੇ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ,ਕਿਉਂਕਿ ਦਾਖਲੇ ਲਈ ਸੀਟਾਂ ਸੀਮਿਤ ਹਨ। 

ਏ.ਡੀ.ਸੀ. ਨੇ ਦੱਸਿਆ ਕਿ ਟਰੇਨਿੰਗ ਹਾਸਲ ਕਰਨ ਲਈ ਘੱਟੋ ਘੱਟ ਦਸਵੀਂ ਪਾਸ ,ਉਮਰ ਘੱਟੋ ਘੱਟ 18 ਸਾਲ ਤੋਂ 37 ਸਾਲ ਤੱਕ ਹੈ ਅਤੇ ਉਮੀਦਵਾਰ ਪੰਜਾਬ ਦਾ ਵਸਨੀਕ ਹੋਵੇ ਤੇ ਟਰੇਨਿੰਗ ਲੈ ਕੇ ਨੌਕਰੀ ਕਰਨ ਦਾ ਚਾਹਵਾਨ ਹੋਵੇ । ਇਸ ਤੋਂ ਇਲਾਵਾ ਇਹਨਾਂ ਦੋਨਾਂ ਕੋਰਸਾਂ ਦੇ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਟਰੇਨਿੰਗ ਬੈਗਵਰਦੀ ,ਟਰੇਨਿੰਗ ਮਟੀਰੀਅਲ ਨੋਟ ਬੁਕਕਿਤਾਬ ਪੈਨ ਆਦਿ , ਇੰਟਰਨੈਟ,ਇਨਸ਼ੋਰੈਂਸ,ਟ੍ਰੇਨਿੰਗ ਦਾ ਸਰਕਾਰੀ ਸਰਟੀਫਿਕੇਟ ਅਤੇ ਇਹਨਾਂ ਤੋਂ ਇਲਾਵਾ ਬੇਸਿਕ ਕੰਪਿਊਟਰ ਅਤੇ ਪਰਸਨੈਲਿਟੀ ਡਿਵਲਪਮੈਂਟ ਆਦਿ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਵੇਗੀ

ਨੋਡਲ ਅਫਸਰ ਨੇ ਕਿਹਾ ਕਿ ਟਰੇਨਿੰਗ ਹਾਸਲ ਕਰਨ ਦੇ ਚਾਹਵਾਨ ਨੌਜਵਾਨ ਕਮਰਾ ਨੰਬਰ 114-A, ਜਿਲਾ ਪ੍ਰਬੰਧਕੀ ਕੰਪਲੈਕਸ ਡੀ.ਸੀ ਦਫਤਰ ਫਤਿਹਗੜ੍ਹ ਸਾਹਿਬ ਵਿਖੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜਿਲਾ ਮੈਨੇਜਰ ਮੁਕੇਸ਼ ਕੁਮਾਰ ਦੇ ਮੋਬਾਇਲ ਨੰਬਰ 9464652819, ਜਿਲਾ ਥਮੈਟਿਕ ਐਕਸਪਰਟ ਅਮਰਿੰਦਰ ਸਿੰਘ ਦੇ ਮੋਬਾਇਲ ਨੰਬਰ 9815125925 ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀ.ਡੀ.ਸੀ. ਕੰਪਨੀ ਦੀ ਸ਼ਿਲਪਾ ਗੋਇਲ ਦੇ ਮੋਬਾਇਲ ਨੰਬਰ 8872004449 ਅਤੇ ਡਾਕਟਰ ਆਈ.ਟੀ.ਐਮ. ਕੰਪਨੀ ਦੇ ਗੌਰਵ ਕਪੂਰ ਦੇ ਮੋਬਾਇਲ ਨੰਬਰ 8699119119.ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

Tags:

Advertisement

Latest News

ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਮਨਜਿੰਦਰ ਸਿੰਘ ਉੱਤੇ ਇੱਕ ਸਾਲ ਲਈ ਕਮਿਸ਼ਨ ਵਿੱਚ ਅਰਜ਼ੀ ਦਾਖਲ ਕਰਨ ਤੇ ਲਗਾਈ ਰੋਕ ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਮਨਜਿੰਦਰ ਸਿੰਘ ਉੱਤੇ ਇੱਕ ਸਾਲ ਲਈ ਕਮਿਸ਼ਨ ਵਿੱਚ ਅਰਜ਼ੀ ਦਾਖਲ ਕਰਨ ਤੇ ਲਗਾਈ ਰੋਕ
ਚੰਡੀਗੜ੍ਹ, 10 ਜਨਵਰੀਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਰਾਜ ਸੂਚਨਾ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਮਨਜਿੰਦਰ...
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਖੰਨਾ ਵਿੱਚ 'ਧੀਆਂ ਦੀ ਲੋਹੜੀ' ਮਨਾਈ
ਡਾ. ਬਲਜੀਤ ਕੌਰ ਨੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੌਮੀ ਤੇ ਕੌਮਾਂਤਰੀ ਫੂਡ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਦਾ ਸਾਲ 2025 ਦਾ ਕੈਲੰਡਰ ਜਾਰੀ
ਕੈਬਨਿਟ ਮੰਤਰੀਆਂ ਵੱਲੋਂ ਜੰਗਲਾਤ ਵਰਕਰਜ਼ ਯੂਨੀਅਨ ਨਾਲ ਮੁਲਾਕਾਤ
ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ: ਜੈ ਕ੍ਰਿਸ਼ਨ ਸਿੰਘ ਰੌੜੀ