ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ‘ਚ ਕੱਢਣਗੇ ਰੋਡ ਸ਼ੋਅ

Gurdaspur/Hoshiarpur,24 May,2024,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨਗੇ,ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸ਼ੈਰੀ ਕਲਸੀ (MLA Sherry Kalsi) ਲਈ 2 ਰੋਡ ਸ਼ੋਅ ਤੇ ਇਕ ਲੋਕ ਮਿਲਣੀ ਕਰਕੇ ਉਸ ਦੀ ਚੋਣ ਮੁਹਿੰਮ ਨੂੰ ਧਾਰ ਦੇਣਗੇ,ਹੁਸ਼ਿਆਰਪੁਰ ਲੋਕ ਸਭਾ (Hoshiarpur Lok Sabha) ਹਲਕੇ ਤੋਂ ਪਾਰਟੀ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਪੱਖ ਵਿਚ ਇਕ ਲੋਕ ਮਿਲਣੀ ਕਰਨਗੇ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੁਲੱਥ ਵਿਚ ਲੋਕ ਮਿਲਣੀ ਦੁਪਹਿਰ 12 ਵਜੇ ਹੋਵੇਗੀ ਜਦੋਂ ਕਿ ਬਾਅਦ ਦੁਪਹਿਰ ਗੁਰਦਾਸਪੁਰ ਹਲਕੇ ਵਿਚ ਉਨ੍ਹਾਂ ਦੇ ਰੋਡ ਸ਼ੋਅ ਤੇ ਲੋਕ ਮਿਲਣੀ ਹੋਵੇਗੀ,ਪਹਿਲਾ ਰੋਡ ਸ਼ੋਅ ਡੇਰਾ ਬਾਬਾ ਨਾਨਕ ਕਲਾਨੌਰ ਬੱਸ ਸਟੈਂਡ ਨੇੜੇ ਦੁਪਹਿਰ 3 ਵਜੇ ਹੋਵੇਗਾ,ਜਦੋਂ ਕਿ ਦੂਜਾ ਰੋਡ ਸ਼ੋਅ 4 ਵਜੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਬਾਬਾ ਲਾਲ ਚੌਕ ‘ਤੇ ਰੇਲਵੇ ਸਟੇਸ਼ਨ ਕੋਲ ਹੋਵੇਗਾ,ਸ਼ਾਮ 5 ਵਜੇ ਉਹ ਬਟਾਲਾ ਵਿਚ ਲੋਕ ਮਿਲਣੀ ਸਮਾਰੋਹ ਵਿਚ ਸ਼ਾਮਲ ਹੋਣਗੇ।
Related Posts
Latest News
.jpg)