ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ ਅਯੁੱਧਿਆ ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਿਵਾਰ ਸਮੇਤ ਅਯੁੱਧਿਆ ਦੇ ਰਾਮ ਮੰਦਰ ਵਿਖੇ ਮੱਥਾ ਟੇਕਿਆ

ਚੰਡੀਗੜ੍ਹ, 10 ਨਵੰਬਰ, 2024:

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅੱਜ ਆਪਣੇ ਪਰਿਵਾਰ ਸਮੇਤ ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿਖੇ ਮੱਥਾ ਟੇਕਿਆ। ਡਿਪਟੀ ਸਪੀਕਰ ਰੋੜੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੀ ਪਵਿੱਤਰ ਧਰਤੀ 'ਤੇ ਜਾਣਾ ਉਨ੍ਹਾਂ ਦੀ ਦਿਲੀਂ ਇੱਛਾ ਸੀ, ਜੋ ਹੁਣ ਰਾਮ ਲੱਲਾ ਦੇ ਆਸ਼ੀਰਵਾਦ ਨਾਲ ਪੂਰੀ ਹੋ ਗਈ ਹੈ।

ਸ੍ਰੀ ਰੋੜੀ ਨੇ ਪ੍ਰਾਰਥਨਾ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ‘’ਅਯੁੱਧਿਆ ਦੀ ਇਹ ਯਾਤਰਾ ਮੇਰੇ ਲਈ ਸੱਚਮੁੱਚ ਬਹੁਤ ਖਾਸ ਹੈ। ਮੇਰੀ ਲੰਬੇ ਸਮੇਂ ਤੋਂ ਇਹ ਇੱਛਾ ਸੀ ਕਿ ਮੈਂ ਇਸ ਪਵਿੱਤਰ ਧਰਤੀ 'ਤੇ ਜਾਵਾਂ ਅਤੇ ਅੱਜ ਮੈਂ ਆਪਣੇ ਪਰਿਵਾਰ ਨਾਲ ਇਥੇ ਆਇਆ ਹਾਂ ਜਿਸ ਨਾਲ ਮੇਰੀ ਇਹ ਇੱਛਾ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਦੇਸ਼ ਦੀ ਤਰੱਕੀ ਅਤੇ ਮਾਨਵਤਾ ਦੀ ਭਲਾਈ ਦੀ ਅਰਦਾਸ ਕੀਤੀ ਹੈ ਅਤੇ ਭਗਵਾਨ ਰਾਮਚੰਦਰ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ‘ਤੇ ਹਮੇਸ਼ਾ ਬਣਿਆ ਰਹੇਗਾ ਅਤੇ ਉਹ ਜ਼ਿੰਦਗੀ ਭਰ ਸਾਡੀ ਰੱਖਿਆ ਅਤੇ ਮਾਰਗਦਰਸ਼ਨ ਕਰਦੇ ਰਹਿਣਗੇ।

ਆਪਣੇ ਸੰਬੋਧਨ ਵਿੱਚ ਡਿਪਟੀ ਸਪੀਕਰ ਰੋੜੀ ਨੇ ਸ਼ਰਧਾ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਸ੍ਰੀ ਰਾਮ ਮੰਦਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਆਸ ਪ੍ਰਗਟਾਈ ਕਿ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਆਪਸੀ ਸਾਂਝ ਦੀ ਭਾਵਨਾ ਸਦਾ ਕਾਇਮ ਰਹੇਗੀ।

Tags:

Advertisement

Latest News

ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ
New Delhi,22 NOV,2024,(Azad Soch News):- ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ,ਬੀਸੀਸੀਆਈ (BCCO)...
ਸਿਹਤ ਲਈ ਵਰਦਾਨ ਹਨ ਭਿੱਜੇ ਹੋਏ ਛੋਲਿਆਂ ਦਾ ਪਾਣੀ
ਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ
ਇਟਲੀ ਵਿੱਚ ਦਿਲ ਦੇ ਦੌਰੇ ਨਾਲ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਕਰੇਗੀ ਸਰਕਾਰ ਮਦਦ- ਧਾਲੀਵਾਲ
ਪੰਜਾਬ ਪੁਲਿਸ ਨੇ ਬੱਚਿਆਂ ਨੂੰ ਹੈਲਮਟ ਵੰਡੇ
ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜੀਹ – ਡਾ. ਰਵਜੋਤ ਸਿੰਘ
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ