ਜਿਲ੍ਹਾ ਪਠਾਨਕੋਟ ਦੇ ਪਿੰਡਾਂ ਅੰਦਰ ਨਿਕਾਸੀ ਪਾਣੀ ਦੇ ਲਈ ਛੱਪੜਾਂ ਦੀ ਨੁਹਾਰ ਬਦਲਣ ਲਈ ਜਿਲ੍ਹਾ ਪ੍ਰਸਾਸਨ ਪਠਾਨਕੋਟ ਹੋਇਆ ਪੱਬਾਭਾਰ
ਪਠਾਨਕੋਟ, 28 ਜਨਵਰੀ 2025:-( ) ਸਹਿਰਾਂ ਅੰਦਰ ਜਿੱਥੇ ਨਿਕਾਸੀ ਪਾਣੀ ਦੇ ਲਈ ਸੀਵਰੇਜ ਦੀ ਵਿਵਸਥਾ ਕੀਤੀ ਗਈਆਂ ਹਨ ਜੋ ਨਿਕਾਸੀ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਲੈ ਕੇ ਜਾਂਦਾ ਹੈ ਅਤੇ ਪਾਣੀ ਨੂੰ ਟ੍ਰੀਟ ਕਰਕੇ ਫਿਰ ਖੇਤੀ ਯੋਗ ਬਣਾਇਆ ਜਾਂਦਾ ਹੈ ਅਤੇ ਹੁਣ ਜਿਲ੍ਹਾ ਪਠਾਨਕੋਟ ਦੇ ਪ੍ਰਸਾਸਨ ਨੇ ਪਿੰਡਾਂ ਦੇ ਅੰਦਰ ਨਿਕਾਸੀ ਪਾਣੀ ਵਿਵਸਥਾ ਦਰੂਸਤ ਕਰਨ ਦੇ ਲਈ ਵਿਸੇਸ ਉਪਰਾਲੇ ਸੁਰੂ ਕੀਤੇ ਹੋਏ ਹਨ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਦੀ ਅਵਿਵਸਥਿਤ ਪ੍ਰਾਣੀ ਚੋਂ ਕੱਢ ਕੇ ਵਿਵਸਥਿਤ ਗੰਦੇ ਪਾਣੀ ਦੀ ਨਿਕਾਸੀ ਦੇਣ ਦੇ ਲਈ ਵਿਕਾਸ ਕਾਰਜ ਕੀਤੇ ਗਏ ਹਨ। ਮੋਜੂਦਾ ਸਮੇਂ ਅੰਦਰ ਜਿਲ੍ਹਾ ਪਠਾਨਕੋਟ ਦੇ ਦੋ ਦਰਜਨਾਂ ਤੋਂ ਜਿਆਦਾ ਪਿੰਡਾਂ ਅੰਦਰ ਨਿਕਾਸੀ ਪਾਣੀ ਦੀ ਵਿਵਸਥਾਂ ਕਰਨ ਦੇ ਲਈ ਪਿੰਡਾਂ ਅੰਦਰ ਥਾਪਰ ਮਾਡਲ ਛੱਪੜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਜੀ ਆਪ ਕਰ ਰਹੇ ਹਨ। ਅੱਜ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਦੇ ਨਾਲ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਖੇਤਰੀ ਪਿੰਡਾਂ ਅੰਦਰ ਵਿਸੇਸ ਦੋਰਾ ਕੀਤਾ ਗਿਆ ਅਤੇ ਚਲ ਰਹੇ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ। ਇਸ ਮੋਕੇ ਤੇ ਉਨ੍ਹਾਂ ਨਾਲ ਸ੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਪਠਾਨਕੋਟ,ਯੁੱਧਵੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਹਰਪ੍ਰੀਤ ਸਿੰਘ ਬਲਾਕ ਵਿਕਾਸ ਪੰਚਾਇਤ ਅਫਸਰ, ਨਿਧੀ ਮਹਿਤਾ ਨਰੇਗਾ ਕੋਆਰਡੀਨੇਟਰ ਅਤੇ ਹੋਰ ਜਿਲ੍ਹਾ ਪ੍ਰਸਾਸਨਿਕ ਅਧਿਕਾਰੀ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਮੋਜੂਦਾ ਸਮੇਂ ਦੋਰਾਨ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਅੰਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਉਦੇਸ ਨਾਲ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਅੰਦਰ ਪੁਰਾਣੇ ਨਿਕਾਸੀ ਛੱਪੜਾਂ ਦੀ ਕਾਇਆ ਕਲਪ ਕਰਨ ਦੇ ਲਈ ਥਾਪਰ ਮਾਡਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਸਮੇਂ ਬਮਿਆਲ ਬਲਾਕ ਅੰਦਰ 7 ਪਿੰਡਾਂ ਅੰਦਰ ਥਾਪਰ ਮਾਡਲਾਂ ਦਾ ਨਿਰਮਾਣ ਕਾਰਜ ਚਲ ਰਿਹਾ ਹੈ ਅਤੇ ਪੂਰੇ ਜਿਲ੍ਹੇ ਵਿੱਚ ਕਰੀਬ ਦੋ ਦਰਜਨ ਤੋਂ ਜਿਆਦਾ ਪਿੰਡਾਂ ਅੰਦਰ ਥਾਪਰ ਮਾਡਲ ਬਣਾਏ ਜਾ ਰਹੇ ਹਨ। ਇਸ ਹੀ ਤਰ੍ਹਾਂ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਅੰਦਰ ਕਰੀਬ 42 ਖੇਡ ਗਰਾਉਂਡ ਅਤੇ 42 ਆਧੁਨਿਕ ਪਾਰਕਾਂ ਦਾ ਨਿਰਮਾਣ ਕਾਰਜ ਚਲ ਰਿਹਾ ਹੈ। ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿੱਚ ਕਰੀਬ 30 ਪਿੰਡਾਂ ਦੇ ਅੰਦਰ ਆਂਗਣਬਾੜੀ ਸੈਂਟਰਾਂ ਦੀ ਕਾਇਆ ਕਲਪ ਕਰਨ ਦੇ ਲਈ ਬਿਲਡਿੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਅੱਜ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਬਲਾਕ ਬਮਿਆਲ ਦੇ ਵੱਖ ਵੱਖ ਪਿੰਡਾਂ ਅੰਦਰ ਸ੍ਰੀ ਆਦਿੱਤਿਆ ਉਪਲ ਡਿਪਟੀ ਕਮਿਸਨਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਪਹੁੰਚੇ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਉਹ ਪਿੰਡ ਮਨਵਾਲ ਮੰਗਵਾਲ ਜਿੱਥੇ 15.72 ਲੱਖ ਰੁਪਏ ਖਰਚ ਕਰਕੇ ਅਤੇ ਮਸਤਪੁਰ ਵਿਖੇ 17.71 ਲੱਖ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ਤਿਆਰ ਕਰਵਾਏ ਜਾ ਰਹੇ ਹਨ ਜਿੱਥੇ ਲੋਕਾਂ ਦੇ ਬੈਠਣ ਦੇ ਲਈ ਬਂੈਚ ਲਗਾਏ ਜਾਣਗੇ ਅਤੇ ਸੋਲਰ ਲਾਈਟ ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਦੇ ਲਈ ਵੀ ਅਲੱਗ ਤੋਂ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਅੱਜ ਉਨ੍ਹਾਂ ਰਮਕਾਲਮਾਂ ਵਿਖੇ 7.3 ਲੱਖ ਦੀ ਲਾਗਤ ਦੇ ਨਾਲ ਖੇਡ ਗਰਾਉਂਡ ਦਾ ਨਿਰਮਾਣ ਕਾਰਜ ਬਹੁਤ ਹੀ ਵਧੀਆ ਢੰਗ ਨਾਲ ਚਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਟੀਂਡਾਂ ਵਿਖੇ 8.40 ਲੱਖ ਰੁਪਏ ਅਤੇ ਕੋਟ ਭੱਟੀਆਂ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਬਣਾਂਏ ਜਾ ਰਹੇ ਆਂਗਣਬਾੜੀ ਸੈਂਟਰਾਂ ਦੀ ਵੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਨਵਾਲ ਮੰਗਵਾਲ ਅਤੇ ਮਸਤਪੁਰ ਦੇ ਲੋਕਾਂ ਵਿੱਚ ਇਨ੍ਹਾਂ ਵਿਕਾਸ ਕਾਰਜਾਂ ਨੂੰ ਲੈ ਕੇ ਬਹੁਤ ਹੀ ਖੁਸੀ ਦਾ ਮਾਹੋਲ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਵਧੀਆ ਕਵਾਲਿਟੀ ਦੇ ਆਧਾਰ ਤੇ ਕਰਵਾਇਆ ਜਾਵੈ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੈ।