ਰੋਸ਼ਨ ਗਰਾਊਂਡ ਤੋਂ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਨਾਮ 'ਸ੍ਰੀ ਗੁਰੂ ਰਾਮਦਾਸ ਜੀ ਮਾਰਗ' ਰੱਖਿਆ ਗਿਆ

ਰੋਸ਼ਨ ਗਰਾਊਂਡ ਤੋਂ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਨਾਮ 'ਸ੍ਰੀ ਗੁਰੂ ਰਾਮਦਾਸ ਜੀ ਮਾਰਗ' ਰੱਖਿਆ ਗਿਆ

ਹੁਸ਼ਿਆਰਪੁਰ, 8 ਅਪ੍ਰੈਲ – ਮਾਡਲ ਟਾਊਨ ਦੇ ਰੋਸ਼ਨ ਗਰਾਊਂਡ ਤੋਂ ਲੈ ਕੇ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਸੁੰਦਰੀਕਰਨ ਕਰਕੇ ਆਧੁਨਿਕ ਪ੍ਰੋਜੈਕਟ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਮਾਰਗ ਹੁਣ ਨਾ ਸਿਰਫ਼ ਆਵਾਜਾਈ ਦੀ ਨਜ਼ਰ ਤੋਂ ਸੁਵਿਧਾਜਨਕ ਬਣੇਗਾ, ਸਗੋਂ ਆਪਣੀ ਆਕਰਸ਼ਕ ਸਜਾਵਟ ਨਾਲ ਲੋਕਾਂ ਲਈ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਵੀ ਰਹੇਗਾ।
 
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਕਿ ਇਸ ਮਾਰਗ ਦਾ ਨਾਮ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ’ਤੇ ਸਮਰਪਿਤ ਕਰਕੇ 'ਸ੍ਰੀ ਗੁਰੂ ਰਾਮਦਾਸ ਜੀ ਮਾਰਗ' ਰੱਖਿਆ ਗਿਆ ਹੈ, ਜਿਸ ਨਾਲ ਇਸ ਪ੍ਰੋਜੈਕਟ ਨੂੰ ਅਧਿਆਤਮਿਕ ਅਤੇ ਸੱਭਿਆਚਾਰਕ ਪਛਾਣ ਮਿਲੀ ਹੈ।
 
ਉਨ੍ਹਾਂ ਦੱਸਿਆ ਕਿ ਲੁਧਿਆਣਾ ਬੈਵਰੇਜ ਲਿਮਟਿਡ ਦੇ ਸਹਿਯੋਗ ਨਾਲ ਇਸ ਸੜਕ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਤਕਨੀਕ ਨਾਲ ਬਣੀਆਂ ਫੈਂਸੀ ਲਾਈਟਾਂ ਲਗਾਈਆਂ ਗਈਆਂ ਹਨ। ਇਹ ਲਾਈਟਾਂ ਨਾਲ ਮਾਰਗ ਰਾਤ ਸਮੇਂ ਵੀ ਪੂਰੀ ਤਰ੍ਹਾਂ ਜਗਮਗਾਉਂਦਾ ਨਜ਼ਰ ਆਵੇਗਾ, ਜਿਸ ਨਾਲ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਬਿਹਤਰ ਅਨੁਭਵ ਮਿਲੇਗਾ।
 
ਵਿਧਾਇਕ ਜਿੰਪਾ ਨੇ ਇਹ ਵੀ ਕਿਹਾ ਕਿ ਇਸ ਮਾਰਗ ਦੇ ਸੁੰਦਰੀਕਰਨ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਸਰਕਾਰ ਅਤੇ ਨਗਰ ਨਿਗਮ ਵੱਲੋਂ ਲਗਾਤਾਰ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸੁਖਾਲਾ ਅਤੇ ਸੁੰਦਰ ਮਾਹੌਲ ਮਿਲ ਸਕੇ।
 
ਇਸ ਮੌਕੇ ’ਤੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਤਵੰਤ ਸਿੰਘ ਸਿਆਣ, ਬਹਾਦਰ ਸਿੰਘ ਸੁਨੇਤ, ਪ੍ਰਦੀਪ ਸੈਣੀ, ਕੁਲਵਿੰਦਰ ਕੌਰ, ਅਵਤਾਰ ਸਿੰਘ ਕਪੂਰ, ਅਵਤਾਰ ਸਿੰਘ ਜੌਹਲ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
 
Tags:

Advertisement

Latest News

ਕਾਂਗਰਸ ਨੇ ਆਤੰਕਵਾਦ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ: ਰਾਣਾ  ਗੁਰਜੀਤ ਸਿੰਘ  ਕਾਂਗਰਸ ਨੇ ਆਤੰਕਵਾਦ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ: ਰਾਣਾ  ਗੁਰਜੀਤ ਸਿੰਘ 
ਕਾਂਗਰਸ ਨੇ ਆਤੰਕਵਾਦ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ: ਰਾਣਾ  ਗੁਰਜੀਤ ਸਿੰਘ  ਇਹ ਕੌਮ ਦੀ ਦੁਸ਼ਮਣ...
ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਸ਼ਹੀਦ ਨੂੰ ਸ਼ਰਧਾਂਜਲੀ
ਮੰਡੀਆਂ ਵਿੱਚ ਲਿਫਟਿੰਗ ਉੱਤੇ ਪੰਜਾਬ ਸਰਕਾਰ ਦਾ ਉਚੇਚਾ ਧਿਆਨ: ਲਾਲ ਚੰਦ ਕਟਾਰੂਚੱਕ
ਡਿਪਟੀ ਸਪੀਕਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਨੂੰ ਦਿੱਤਾ ਸੋਲਰ ਸਿਸਟਮ
ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ ਕੀਤੀ ਸਮੀਖਿਆ, ਸਖਤ ਨਿਰਦੇਸ਼ ਜਾਰੀ
ਕੈਬਨਿਟ ਸਬ-ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਵਿਆਪਕ ਚਰਚਾ, ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ
ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ