ਪੰਜਾਬ ਪਸ਼ੂ ਭਲਾਈ ਬੋਰਡ ਨਾਲ ਪਾਲਤੂ ਜਾਨਵਰ/ ਪੰਛੀ ਵਿਕਰੇਤਾ ਅਤੇ ਡੌਗ ਬਰੀਡਰ ਆਪਣੀਆਂ ਦੁਕਾਨਾਂ ਰਜਿਸਟਰਡ ਕਰਾਉਣ : ਡਿਪਟੀ ਕਮਿਸ਼ਨਰ

ਫਿਰੋਜ਼ਪੁਰ, 7 ਅਪ੍ਰੈਲ 2025 (ਸੁਖਵਿੰਦਰ ਸਿੰਘ ):- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ (ਆਈ.ਏ.ਐਸ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੇ ਵਪਾਰ ਨੂੰ ਨਿਅੰਤਰਿਤ ਕਰਨ ਅਤੇ ਇਨ੍ਹਾਂ ਜਾਨਵਰਾਂ ਦੀ ਭਲਾਈ ਦੇ ਸਬੰਧ ਵਿੱਚ ਉਪਰਾਲਾ ਕਰਦੇ ਹੋਏ ਡੋਗ ਬਰੀਡਿੰਗ ਅਤੇ ਮਾਰਕਿਟਿੰਗ ਰੂਲਜ਼ 2017 ਅਤੇ ਪੈਟ ਸ਼ਾਪਸ ਰੂਲ 2018 ਅਧੀਨ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਜੋ ਵੀ ਦੁਕਾਨਦਾਰ, ਬਰੀਡਰ ਅਤੇ ਆਨਲਾਈਨ ਵਪਾਰੀ ਜੋ ਕੁੱਤਿਆਂ, ਬਿੱਲਿਆਂ ਦੀ ਖਰੀਦ-ਵਿਕਰੀ ਨਾਲ ਸਬੰਧਤ ਹਨ, ਉਹ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 50,000 ਰੁਪਏ ਤੱਕ ਜੁਰਮਾਨਾ ਅਤੇ 3 ਮਹੀਨਿਆਂ ਦੀ ਕੈਦ ਹੋ ਸਕਦੀ ਹੈ।
ਉਨ੍ਹਾਂ ਕਿਹਾ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਕਮ ਨਾਲ ਸਬੰਧਤ ਸਾਰੇ ਦੁਕਾਨਦਾਰ ਅਤੇ ਬਰੀਡਰ ਜਲਦ ਤੋ ਜਲਦ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ (ਮੋਬਾਇਲ ਨੰਬਰ:9478054485) ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖਰੀਦਣ ਤੋ ਪਹਿਲਾਂ ਇਹ ਯਕੀਨੀ ਬਣਾਉਣ ਕਿ ਦੁਕਾਨ/ਬਰੀਡਰ ਪਸ਼ੂ ਭਲਾਈ ਬੋਰਡ ਨਾਲ ਲਾਜਮੀ ਰਜਿਸਟਰਡ ਹੋਵੇ।
*****
Related Posts
Latest News
