ਪੁਰਾਣੀਆਂ ਤੇ ਘਾਤਕ ਬਿਮਾਰੀਆਂ ਯੋਗਾ ਨਾਲ ਹੋ ਰਹੀਆਂ ਨੇ ਖਤਮ: ਐਸ.ਡੀ.ਐਮ. ਅਮਿਤ ਗੁਪਤਾ

 ਪੁਰਾਣੀਆਂ ਤੇ ਘਾਤਕ ਬਿਮਾਰੀਆਂ ਯੋਗਾ ਨਾਲ ਹੋ ਰਹੀਆਂ ਨੇ ਖਤਮ: ਐਸ.ਡੀ.ਐਮ. ਅਮਿਤ ਗੁਪਤਾ

 ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 09 ਨਵੰਬਰ, 2024: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੇ ਜੀਵਨ ਨੂੰ ਸਿਹਤਮੰਦ ਅਤੇ ਤਣਾਅ ਮੁਕਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ, ਸੀ ਐਮ ਦੀ ਯੋਗਸ਼ਾਲਾ ਹੁਣ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਯੋਗਾ ਕਲਾਸਾਂ ’ਚ ਲੋਕਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਲੋਕ ਯੋਗ ਆਸਣਾ ਰਾਹੀਂ ਪੁਰਾਣੀਆਂ ਅਤੇ ਘਾਤਕ ਬਿਮਾਰੀਆਂ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਇਹ ਯੋਗਾ ਕਲਾਸਾਂ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਦੱਸ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ., ਡੇਰਾਬਸੀ ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਾਸਤੇ ਮਾਹਿਰ ਯੋਗਾ ਟ੍ਰੇਨਰ ਲਾਏ ਗਏ ਹਨ ਜੋ ਯੋਗਾ ਵਿੱਚ ਘੱਟੋ-ਘੱਟ ਪੀ ਜੀ ਡਿਪਲੋਮਾ/ਡਿਗਰੀ ਹੋਲਡਰ ਹਨ। ਇੱਕ ਟ੍ਰੇਨਰ ਨੂੰ ਦਿਨ ’ਚ ਇੱਕ-ਇੱਕ ਘੰਟੇ ਦੀ ਮਿਆਦ ਦੀਆਂ 6-6 ਕਲਾਸਾਂ ਦਿੱਤੀਆਂ ਜਾਂਦੀਆਂ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਰ ਪੂਜਾ ਯਾਦਵ ਵੱਲੋਂ ਜ਼ੀਰਕਪੁਰ ਦੇ ਕ੍ਰਿਸ਼ਨਾ ਇੰਨਕਲੇਵ, ਬਲਾਕ ਏ, ਢਕੋਲੀ ਵਿਖੇ ਸਵੇਰੇ ਦੋ ਕਲਾਸਾਂ ਲਗਾਈਆਂ ਜਾਂਦੀਆਂ ਹਨ, ਪਹਿਲੀ ਕਲਾਸ ਸਵੇਰੇ 5.00 ਤੋਂ 6.00 ਵਜੇ ਅਤੇ ਦੂਸਰੀ ਕਲਾਸ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਹਰਮੀਟੇਜ ਪਾਰਕ, ਜੀਰਕਪੁਰ ਵਿਖੇ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਚੌਥੀ ਕਲਾਸ ਕ੍ਰਿਸ਼ਨਾ ਇੰਨਕਲੇਵ, ਬਲਾਕ ਏ, ਢਕੋਲੀ ਵਿਖੇ ਸਵੇਰੇ 11.30 ਵਜੇ ਤੋਂ 12.30 ਵਜੇ ਤੱਕ ਅਤੇ ਪੰਜਵੀਂ ਕਲਾਸ ਮੋਤੀਆ ਹਾਈਟ ਸੁਸਾਇਟੀ, ਜ਼ੀਰਕਪੁਰ ਵਿਖੇ ਦੁਪਿਹਰ 3.40 ਤੋਂ 4.50 ਵਜੇ ਤੱਕ ਅਤੇ ਦਿਨ ਦੀ ਆਖਰੀ ਕਲਾਸ ਕ੍ਰਿਸ਼ਨਾ ਇੰਨਕਲੇਵ, ਬਲਾਕ ਏ, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 5.00 ਤੋਂ 6.00 ਵਜੇ ਤੱਕ ਲਾਈ ਜਾਂਦੀ ਹੈ। ਟ੍ਰੇਨਰ ਪੂਜਾ ਯਾਦਵ ਅਨੁਸਾਰ ਉਸ ਕੋਲ 150 ਤੋਂ ਵਧੇਰੇ ਭਾਗੀਦਾਰ ਰੋਜ਼ਾਨਾ ਲਾਈਆਂ ਜਾ ਰਹੀਆਂ 6 ਯੋਗਾ ਕਲਾਸਾਂ ’ਚ ਆਉਂਦੇ ਹਨ, ਜਿਨ੍ਹਾਂ ’ਚੋਂ ਇਕ ਭਾਗੀਦਾਰ ਹਰਵਿੰਦਰ ਸਿੰਘ ਵੱਲੋਂ ਯੋਗਾ ਅਭਿਆਸ ਨਾਲ ਆਪਣਾ ਭਾਰ ਘੱਟ ਕਰਨ ਦੇ ਨਾਲ ਪੇਟ ਗੈਸ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਪਾਇਆ ਹੈ। ਦੂਜੇ ਭਾਗੀਦਾਰ ਹੰਸਪਾਲ ਵੱਲੋਂ ਗੋਡਿਆਂ ਦੀ ਦਰਦ ਅਤੇ ਰੈਨੂੰ ਵੱਲੋਂ ਹਾਈ ਬਲੱਡ ਪ੍ਰੈਸ਼ਰ ਅਤੇ ਸਰਵਾਈਕਲ ਤੋਂ ਨਿਜਾਤ ਪਾਈ ਗਈ ਹੈ। ਇਸ ਤੋਂ ਯੋਗ ਅਭਿਆਸ ਨਾਲ ਹੋਰ ਵੀ ਭਾਗੀਦਾਰਾਂ ਅਨੀਤਾ, ਮਮਤਾ ਅਤੇ ਸੋਮਾ ਵੱਲੋਂ ਥਾਇਰਾਇਡ ਅਤੇ ਹੋਰ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਗਿਆ ਹੈ। ਇਸ ਤੋਂ ਇਲਾਵਾ ਸਰਵਾਇਕਲ ਦੇ ਦਰਦ, ਸ਼ੂਗਰ, ਬੀ ਪੀ ਦੀ ਸਮੱਸਿਆ, ਜੋੜਾਂ ਤੇ ਗੋਡਿਆਂ ਦੇ ਦਰਦ ਤੇ ਮੋਟਾਪੇ ਨਾਲ ਜੂਝਦੇ ਲੋਕ ਆਪਣੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਪੂਜਾ ਦਾ ਕਹਿਣਾ ਹੈ ਕਿ ਹਫ਼ਤੇ ’ਚ 6 ਦਿਨ ਕਲਾਸਾਂ ਲਾਈਆਂ ਜਾਂਦੀਆਂ ਹਨ ਅਤੇ ਛੁੱਟੀ ਦੇ ਦਿਨ ਉਨ੍ਹਾਂ ਨੂੰ ਘਰ ’ਚ ਆਪਣੇ ਆਪ ਇਸ ਅਭਿਆਸ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਯੋਗਾ ਅਤੇ ਮੈਡੀਟੇਸ਼ਨ ਸਰੀਰ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੇ ਹਨ, ਇਸ ਲਈ ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸ ’ਚ ਆਉਣ ਵਾਲਿਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ।

Tags:

Advertisement

Latest News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿੱਚ ਤੁਰੰਤ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿੱਚ ਤੁਰੰਤ ਸੈਨੇਟ ਚੋਣਾਂ ਕਰਵਾਉਣ ਦੀ ਮੰਗ
Chandigarh,12 NOV,2024,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ (Panjab University,Chandigarh)ਵਿੱ ਚ ਤੁਰੰਤ ਸੈਨੇਟ ਚੋਣਾਂ...
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਐਵਾਰਡਾਂ ਲਈ ਨੋਮੀਨੇਸ਼ਨਾਂ ਦੀ ਮੰਗ
ਡੀਏਪੀ ਦੀ ਬਜਾਏ ਹੋਰ ਖਾਦਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ ਕਿਸਾਨ: ਡਿਪਟੀ ਕਮਿਸ਼ਨਰ
ਈਰਾਨ ਇਜ਼ਰਾਈਲ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ
ਸਿਵਲ ਸਰਜਨ ਵੱਲੋਂ ‘ਸਾਂਸ’ ਪ੍ਰੋਗਰਾਮ ਤਹਿਤ ਨੁਮੋਨੀਆ ਤੋ ਬਚਾ ਸੰਬੰਧੀ ਮੁਹਿੰਮ ਦਾ ਕੀਤਾ ਆਗਾਜ਼
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ
ਅਲਿਮਕੋ ਦੇ ਦੂਸਰੇ ਸਹਾਇਕ ਸਮੱਗਰੀ ਵੰਡ ਕੈਂਪ ਵਿੱਚ 144 ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ ਵੰਡੇ ਮੁਫ਼ਤ ਸਹਾਇਕ ਉਪਕਰਨ