ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ,MP ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਭਾਜਪਾ ‘ਚ ਹੋਏ ਸ਼ਾਮਿਲ

Chandigarh,27 March,2024,(Azad Soch News):- ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ,ਆਮ ਆਦਮੀ ਪਾਰਟੀ (Aam Aadmi Party) ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਪੱਛਮੀ ਤੋਂ ‘ਆਮ ਆਦਮੀ ਪਾਰਟੀ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ,ਭਾਜਪਾ ਜੁਆਇਨ ਕਰਨ ਦੇ ਬਾਅਦ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਜਲੰਧਰ ਦੇ ਲੋਕ ਮੇਰੇ ਨਾਲ ਹਨ ਪਰ ਮੈਂ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਿਆ,ਮੈਂ ਜਲੰਧਰ ਦੇ ਵਿਕਾਸ ਲਈ ਪਾਰਟੀ ਛੱਡੀ ਹੈ,ਅਸੀਂ ਰਲ-ਮਿਲ ਕੇ ਜਲੰਧਰ ਦਾ ਵਿਕਾਸ ਕਰਾਂਗੇ,ਸ਼ੀਤਲ ਅੰਗੁਰਾਲ 2 ਸਾਲ ਬਾਅਦ ਭਾਜਪਾ ਵਿਚ ਪਰਤੇ ਹਨ,ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਤੋਂ ਹੀ ਕੀਤੀ ਸੀ,ਜਲੰਧਰ ਵਿਚ ਉਹ ਭਾਜਪਾ ਦੇ ਕਾਫੀ ਸਰਗਰਮ ਨੇਤਾ ਸਨ,2 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਨਾਲ ਮਿਲ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ,ਇਸ ਦੇ ਬਾਅਦ ‘ਆਪ’ ਦੀ ਟਿਕਟ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਦੇ ਕਾਂਗਰਰ ਦੇ ਸੁਸ਼ੀਲ ਰਿੰਕੂ ਨੂੰ ਹਰਾ ਕੇ ਵਿਧਾਇਕ ਬਣੇ,ਹੁਣ 2 ਸਾਲ ਬਾਅਦ ਉਹ ਭਾਜਪਾ ਵਿਚ ਪਰਤ ਆਏ ਹਨ,ਦੱਸ ਦੇਈਏ ਕਿ ਅਜੇ ਕੁਝ ਸਮਾਂ ਪਹਿਲਾਂ ਹੀ ‘ਆਮ ਆਦਮੀ ਪਾਰਟੀ’ (Aam Aadmi Party) ਵਿਧਾਇਕ ਸ਼ੀਤਲ ਅੰਗੁਰਾਲ ਨੇ ਪਾਰਟੀ ਤੋਂ ਅਸਤੀਫਾ ਦਿੱਤੀ ਸੀ,ਇਸੇ ਤਰ੍ਹਾਂ ਸਾਂਸਦ ਸੁਸ਼ੀਲ ਰਿੰਕੂ (MP Sushil Rinku) ਨੇ ਵੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ।
Latest News
-(35).jpeg)