ਮਹੀਨੇ ਦੋਰਾਨ ਲੋਕਾਂ ਨੂੰ ਸਿਹਤ ਸੇਵਾਵਾ ਦੇਣ ਵਾਲੇ ਡਾਕਟਰ ਅਤੇ ਸਟਾਫ ਨੂੰ ਕੀਤਾ ਸਨਮਾਨਿਤ
ਫਾਜ਼ਿਲਕਾ 4 ਸਤੰਬਰ
ਸਿਹਤ ਵਿਭਾਗ ਵਿਚ ਸ਼ਲਾਘਾਯੋਗ ਵਿਭਾਗੀ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦੀ ਹੋਂਸਲਾ ਅਫਜਾਈ ਕਰਨ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਹਰ ਮਹੀਨੇ ਵਧੀਆ ਸਿਹਤ ਸੁਵਿਧਾ ਦੇਣ ਵਾਲੇ ਸਟਾਫ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਲੋੜੀ ਤਹਿਤ ਸਿਵਲ ਹਸਪਤਾਲ ਵਿਖੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਰਜ਼ਕਾਰੀ ਸਿਵਲ ਸਰਜਨ ਡਾਕਟਰ ਏਰਿਕ, ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਗੋਇਲ, ਐਮ ਐਮ ਓ ਡਾਕਟਰ ਵਿਕਾਸ ਗਾਂਧੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਡਾਕਟਰ ਏਰਿਕ ਨੇ ਸਨਮਾਨਿਤ ਹੋਣ ਵਾਲੇ ਸਮੂਹ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਲਈ ਹੋਰ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਬਾਕੀ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਲਈ ਸਮੂਹ ਅਧਿਕਾਰੀ ਕਰਮਚਾਰੀ ਸਨਮਾਨ ਦੇ ਹੱਕਦਾਰ ਹਨ ਕਿ ਉਹ ਆਪਣੀਆਂ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ, ਉਹ ਹੋਰ ਵੀ ਮਿਹਨਤ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਤਾਂਕਿ ਭਵਿੱਖ ਵਿਚ ਉਹ ਵੀ ਸਨਮਾਨਿਤ ਕੀਤੇ ਜਾ ਸਕਣ।
ਜਾਣਕਾਰੀ ਦਿੰਦਿਆਂ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਹਸਪਤਾਲ ਵਿਖੇ ਹੁਣ ਹਰ ਮਹੀਨੇ ਸਟਾਫ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਸਨਮਾਨਿਤ ਕੀਤਾ ਜਾਵੇਗਾ ਤਾਂਕਿ ਹੋਰਾਂ ਦਾ ਵੀ ਹੌਸਲਾ ਵਧੇ। ਉਹਨਾਂ ਨੇ ਦੱਸਿਆ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿੱਚ ਮੈਡੀਕਲ ਅਫਸਰ ਡਾ. ਨਿਸ਼ਾਂਤ ਸੇਤੀਆ, ਸਟਾਫ ਨਰਸ ਰੂਬੀ, ਨਰਸਿੰਗ ਸਿਸਟਰ ਸੁਨੀਤਾ ਰਾਣੀ, ਰਿਧਮ, ਮਮਤਾ ਰਾਣੀ, ਵਿਜੇ ਕੁਮਾਰ, ਓਮ ਪ੍ਰਕਾਸ਼ ਨੂੰ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਦਿਵੇਸ਼ ਕੁਮਾਰ ਬੀਸੀਸੀ ਸੁਖਦੇਵ ਸਿੰਘ ਹਾਜਰ ਸਨ।