ਪਿੰਡ ਜੰਡਵਾਲਾ ਖਰਤਾ ਵਿਖੇ ਮਨਾਇਆ ਗਿਆ ਵਿਸ਼ਵ ਭੂਮੀ ਦਿਵਸ
ਫਾਜਿਲਕਾ 5 ਦਸੰਬਰ
ਮੁੱਖ ਖੇਤੀਬਾੜੀ ਅਫਸਰ ਸ੍ਰੀ ਸੰਦੀਪ ਰਿਣਵਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ਵ ਭੂਮੀ ਦਿਵਸ ਹਰ ਸਾਲ 5 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਮਨੁੱਖਾਂ ਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਜੋ ਸਾਡੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਦੀ ਹੈ। ਅੱਜ ਵੱਧ ਰਹੇ ਪ੍ਰਦੂਸ਼ਣ ਅਤੇ ਵੱਧ ਰਹੀ ਰਸਾਇਣਾਂ ਦੀ ਵਰਤੋਂ ਕਾਰਨ ਉਪਜਾਉ ਮਿੱਟੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਇਸ ਸੰਸਾਰ ਵਿੱਚ ਜੋ ਕੁੱਲ ਵੀ ਹੈ, ਉਸਦੀ ਅਸਲ ਹੌਂਦ ਮਿੱਟੀ ਤੋਂ ਹੈ। ਮਿੱਟੀ ਖੁਦ ਜੀਵਾਂ ਨੂੰ ਜਨਮ ਦਿੰਦੀ ਹੈ। ਜਿੰਦਗੀ ਦਾ ਰੱਖ-ਰਖਾਵਾ ਸਿਰਫ ਮਿੱਟੀ ਤੋਂ ਹੀ ਸੰਭਵ ਹੈ। ਧਰਤੀ ਉੱਤੇ ਜੀਵਨ ਨੂੰ ਕਾਇਮ ਰੱਖਣ ਲਈ ਮਿੱਟੀ ਦੀ ਮਹੱਤਤਾ ਅਤੇ ਸ਼ਾਨ ਨੂੰ ਸਮਝਣ ਦੀ ਜਰੂਰਤ ਹੈ।
ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਲੋੜੋ ਵੱਧ ਖਾਂਦਾ ਦੀ ਵਰਤੋਂ ਨੇ ਮਿੱਟੀ ਨੂੰ ਬੰਜਰ ਬਣਾਉਣ ਦਾ ਕੰਮ ਕੀਤਾ ਹੈ। ਜੇ ਸਥਿਤੀ ਇਹੀ ਰਹੀ ਤਾਂ ਮੇਰੇ ਦੇਸ਼ ਦੀ ਧਰਤੀ ਸੋਨਾ ਨਹੀਂ ਉਗਾਏਗੀ।
ਉਨ੍ਹਾਂ ਦੱਸਿਆ ਕਿ ਅੱਜ 5 ਦਸੰਬਰ ਨੂੰ ਵਿਸ਼ਵ ਭੂਮੀ ਦਿਵਸ ਦੇ ਮੌਕੇ ਤੇ ਕਿਸਾਨਾਂ ਨੂੰ ਮਿੱਟੀ-ਪਰਖ ਦੀ ਮਹੱਤਤਾ ਅਤੇ ਖਾਦਾਂ ਦੀ ਸੁੱਚਜੀ ਵਰਤੋਂ ਬਾਰੇ ਜਾਣੂ ਕਰਵਾਉਣ ਲਈ ਪਿੰਡ ਜੰਡਵਾਲਾ ਖਰਤਾ ਬਲਾਕ ਫਾਜ਼ਿਲਕਾ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਮਿੱਟੀ ਪਰਖ ਦੇ ਅਧਾਰ ਤੇ ਖਾਂਦਾ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ੍ਰੀ ਬਲਦੇਵ ਸਿੰਘ ਬਲਾਕ ਖੇਤੀਬਾੜੀ ਅਫਸਰ, ਫਾਜ਼ਿਲਕਾ, ਸ੍ਰੀ ਹਰੀਸ਼ ਕੰਬੋਜ਼, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ), ਸ੍ਰੀ ਸੁਖਦੀਪ ਸਿੰਘ, ਏ.ਐਸ.ਆਈ., ਸ੍ਰੀ ਗੁਰਬਖਸ਼ ਲਾਲ, ਲਬਾਰਟਰੀ ਸਹਾਇਕ ਅਤੇ ਸ੍ਰੀ ਉਮ ਪ੍ਰਕਾਸ਼, ਸੈਕਟਰੀ ਕੋਪਰੇਟਿਵ ਸੁਸਾਇਟੀ, ਜੰਡਵਾਲਾ ਖਰਤਾ ਆਦਿ ਹਾਜ਼ਰ ਸਨ।