ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਸਥਿਤ ਜੋਨਲ ਦਫਤਰ ਵਿੱਚ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਵਿੱਚ ਸਰਦੀ ਦੇ ਕੱਪੜੇ ਅਤੇ ਹੋਰ ਵਸਤੂਆਂ ਪਹੁੰਚਾਉਣ ਲਈ ਕਰਵਾਏ ਗਏ ਸਮਾਰੋਹ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂਚੇਅਰਮੈਨ ਪੱਪੂ ਲਹੋਰੀਆਉਪ ਚੇਅਰਮੈਨ ਬਿੱਟਾ ਠੇਕੇਦਾਰ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ 1996 ਵਿੱਚ ਪਹਿਲੀਵਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਕ ਸ਼ਖਸ਼ੀਅਤ ਉਸਾਰੀ ਕੈਂਪ ਵਿੱਚ ਸ਼ਮੂਲੀਅਤ ਕੀਤੀਜਿਸ ਨੇ ਉਨ੍ਹਾਂ ਦੀ ਜਿੰਦਗੀ ਤਬਦੀਲ ਕਰਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਦੀ ਜਰੂਰਤ ਹੈਜਿਸ ਲਈ ਇਸ ਤਰਾਂ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੀਆਂ ਹਨ। ਉਨ੍ਹਾਂ ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕਾਂ ਅਤੇ ਸੇਵਾਦਾਰਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਅੱਜ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਬਹੁਤ ਸਖਤ ਜਰੂਰਤ ਹੈ ਤੇ ਜਿਹੜੀਆਂ ਸੰਸਥਾਵਾਂਜਥੇਬੰਦੀਆਂ ਇਹ ਸੇਵਾ ਕਾਰਜ ਕਰ ਰਹੀਆਂ ਹਨਸਮੁੱਚੇ ਦੇਸ਼ ਅਤੇ ਸਮਾਜ ਨੂੰ ਉਨ੍ਹਾਂ ਤੇ ਮਾਣ ਹੈ।

ਇਸ ਮੌਕੇ ਡਾ. ਸੁਖਚੈਨ ਸਿੰਘ ਬਰਾੜਪੋ੍ਰ. ਐੱਚ.ਐੱਸ. ਪਦਮਕੈਪ. ਜਰਨੈਲ ਸਿੰਘ ਮਾਨਡਾ. ਦੇਵ ਰਾਜਮਨਤਾਰ ਸਿੰਘ ਮੱਕੜ ਅਤੇ ਗੁਰਵਿੰਦਰ ਸਿੰਘ ਸਿਵੀਆਂ ਆਦਿ ਨੇ ਸਾਹਿਤਕ ਅਤੇ ਉਸਾਰੂ ਰਚਨਾਵਾਂ ਨਾਲ ਆਪਣੀ ਹਾਜਰੀ ਲਵਾਈ। ਕਲੱਬ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ ਡਾ ਅਵੀਨਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਖਾਲਸਾ ਨੇ ਜਥੇਬੰਦੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਜਿਕਰ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਮੋਦੀਖਾਨਾ ਵਿੱਚੋਂ ਹੁਣ ਤੱਕ 32 ਹਜਾਰ ਤੋਂ ਜਿਆਦਾ ਪਰਿਵਾਰ ਵੱਖ ਵੱਖ ਕਿਸਮਾਂ ਦੀ ਮਦਦ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਜਰੂਰਤਮੰਦ ਦੀ ਬੇਟੀ ਦਾ ਵਿਆਹਬੱਚਿਆਂ ਦੀ ਫੀਸਮਕਾਨ ਦੀ ਮੁਰੰਮਤਖੁਸ਼ੀ-ਗਮੀ ਦੇ ਸਮਾਗਮਾ ਮੌਕੇ ਮੱਦਦ ਕਰਨੀ ਹੈ ਤਾਂ ਪਹਿਲਾਂ ਉਸਦੀ ਡੂੰਘਾਈ ਨਾਲ ਬਕਾਇਦਾ ਪੜਤਾਲ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜਥੇਬੰਦੀ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਅਜੇ ਹੋਰ ਅਨੇਕਾਂ ਸੇਵਾ ਕਾਰਜਾਂ ਦੀ ਰਣਨੀਤੀ ਤਿਆਰ ਕਰਨ ਦੀ ਵਿਵਸਥਾ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਹੈ।

 ਇਸ ਮੌਕੇ ਕਲੱਬ ਦੇ ਅਨੇਕਾਂ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਸਪੀਕਰ ਸੰਧਵਾਂ ਦੀ ਟੀਮ ਦੇ ਮੈਂਬਰ ਵੀ ਹਾਜਰ ਸਨ।

Tags:

Advertisement

Latest News

Haryana News: ਫਰੀਦਾਬਾਦ ਤੇ ਬੱਲਭਗੜ੍ਹ 'ਚ ਪ੍ਰਦੂਸ਼ਣ ਦੀ ਭਿਆਨਕ ਸਥਿਤੀ Haryana News: ਫਰੀਦਾਬਾਦ ਤੇ ਬੱਲਭਗੜ੍ਹ 'ਚ ਪ੍ਰਦੂਸ਼ਣ ਦੀ ਭਿਆਨਕ ਸਥਿਤੀ
Faridabad,18 DEC,2024,(Azad Soch News):- ਫਰੀਦਾਬਾਦ ਅਤੇ ਬੱਲਭਗੜ੍ਹ ਵਿੱਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਮਾੜੀ ਹੋ ਗਈ ਹੈ,ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਏਅਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 'ਆਪ' ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ
ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ
ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ
ਆਜੀਵਿਕਾ ਮਿਸ਼ਨ ਵੱਲੋਂ ਲਗਾਏ ਗਏ ਲੋਨ ਮੇਲੇ ਦੌਰਾਨ 68 ਲੱਖ ਰੁਪਏ ਦੇ ਰਾਸ਼ੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ- ਵਧੀਕ ਡਿਪਟੀ ਕਮਿਸ਼ਨਰ
21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ
‘ਫਰਿਸ਼ਤੇ ਸਕੀਮ’ ਜ਼ਿੰਦਗੀ ਬਚਾਉਣ ’ਚ ਹੋ ਰਹੀ ਹੈ ਵਰਦਾਨ ਸਾਬਤ , 223 ਦੁਰਘਟਨਾ ਪੀੜਤਾਂ ਦਾ ਹੋਇਆ ਮੁਫ਼ਤ ਇਲਾਜ