ਅਭਿਸ਼ੇਕ ਨੇ ODI ਨੂੰ ਬਣਾਇਆ ਟੀ-20,26 ਗੇਂਦਾਂ 'ਚ ਠੋਕੀਆਂ 122 ਦੌੜਾਂ
New Delhi,05 Sep,2024,(Azad Soch News):- ਟੀਮ ਇੰਡੀਆ (Team India) ਦੇ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Batsman Abhishek Sharma) ਮੈਦਾਨ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ,ਜਦੋਂ ਅਭਿਸ਼ੇਕ IPL 2024 'ਚ ਬੱਲੇਬਾਜ਼ੀ ਕਰਨ ਆਏ ਤਾਂ ਉਨ੍ਹਾਂ ਨੇ ਆਪਣੀ ਘਾਤਕ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਨੂੰ ਦੇਖਦੇ ਹੋਏ ਮੈਨੇਜਮੈਂਟ ਨੇ ਉਨ੍ਹਾਂ ਨੂੰ ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ (T-20 Series) 'ਚ ਮੌਕਾ ਦਿੱਤਾ,ਉਨ੍ਹਾਂ ਇਸ ਸੀਰੀਜ਼ 'ਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ,ਅਭਿਸ਼ੇਕ ਸ਼ਰਮਾ ਘਰੇਲੂ ਪੱਧਰ 'ਤੇ ਪੰਜਾਬ ਦੀ ਟੀਮ ਲਈ ਖੇਡਦੇ ਹਨ ਅਤੇ ਪੰਜਾਬ ਲਈ ਕਈ ਵਾਰ ਸ਼ਾਨਦਾਰ ਪਾਰੀਆਂ ਖੇਡ ਚੁੱਕੇ ਹਨ,ਉਸ ਨੇ ਵਿਜੇ ਹਜ਼ਾਰੇ ਟਰਾਫੀ ਖੇਡਦੇ ਹੋਏ ਸਾਲ 2021 ਵਿੱਚ ਵੀ ਅਜਿਹੀ ਹੀ ਪਾਰੀ ਖੇਡੀ ਸੀ,ਇਸ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ ਸਰਵਿਸਿਜ਼ ਟੀਮ ਦੇ ਸਾਰੇ ਗੇਂਦਬਾਜ਼ਾਂ ਨੂੰ ਮਾਤ ਦਿੱਤੀ,ਇਸ ਪਾਰੀ 'ਚ ਉਸ ਨੇ 117 ਗੇਂਦਾਂ ਦਾ ਸਾਹਮਣਾ ਕੀਤਾ ਅਤੇ 17 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 169 ਦੌੜਾਂ ਬਣਾਈਆਂ,ਇਸ ਦੌਰਾਨ ਉਸ ਨੇ 26 ਚੌਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ।