ਗਿਨੀ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਐਨਜ਼ੇਰੇਕੋਰ ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪਾਂ ਹੋ ਗਈਆਂ
By Azad Soch
On
Conakry (Guinea),03,DEC,(Azad Soch News):- ਗਿਨੀ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਐਨਜ਼ੇਰੇਕੋਰ (Anzerekor) ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪਾਂ ਹੋ ਗਈਆਂ। ਇਸ ਦੌਰਾਨ ਝੜਪ ਵਿਚ ਦਰਜਨਾਂ ਲੋਕ ਮਾਰੇ ਗਏ ਸਨ,ਹਸਪਤਾਲ ਦੇ ਸੂਤਰਾਂ ਨੇ ਐਤਵਾਰ ਨੂੰ ਏਐਫ਼ਪੀ (AFP) ਨੂੰ ਇਸ ਘਟਨਾ ਦੀ ਜਾਣਕਾਰੀ ਦਿਤੀ,ਇਕ ਡਾਕਟਰ, ਜਿਸ ਨੇ ਆਪਣਾ ਨਾਂ ਨਹੀਂ ਦਸਿਆ, ਨੇ ਕਿਹਾ, “ਹਸਪਤਾਲ ਵਿਚ ਜਿਥੋਂ ਤਕ ਅੱਖਾਂ ਵੇਖਦੀਆਂ ਸਨ ਕਤਾਰਾਂ ਵਿਚ ਲਾਸ਼ਾਂ ਪਈਆਂ ਸਨ।’’ ਦੂਸਰੇ ਕੋਰੀਡੋਰ (Corridor) ਵਿਚ ਫਰਸ਼ ’ਤੇ ਪਏ ਸਨ। ਮੁਰਦਾ ਘਰ ਭਰਿਆ ਹੋਇਆ ਸੀ,ਉਸ ਨੇ ਕਿਹਾ ਕਿ ਲਗਪਗ 100 ਲੋਕ ਮਾਰੇ ਗਏ ਸਨ, ਸਥਾਨਕ ਹਸਪਤਾਲ ਅਤੇ ਮੁਰਦਾਘਰ ਲਾਸਾਂ ਨਾਲ ਭਰੇ ਹੋਏ ਸਨ,ਇਕ ਹੋਰ ਡਾਕਟਰ ਨੇ ਕਿਹਾ ਕਿ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ,ਸੋਸ਼ਲ ਮੀਡੀਆ (Social Media) ’ਤੇ ਘੁੰਮ ਰਹੇ ਵੀਡੀਓਜ਼ ਨੇ ਮੈਚ ਦੇ ਬਾਹਰ ਸੜਕ ’ਤੇ ਭਾਜੜ ਦੇ ਦ੍ਰਿਸ਼ ਅਤੇ ਜ਼ਮੀਨ ’ਤੇ ਕਈ ਲਾਸ਼ਾਂ ਪਈਆਂ ਵਿਖਾਈਆਂ, ਜਿਸ ਦੀ ਤੁਰਤ ਪੁਸ਼ਟੀ ਨਹੀਂ ਕਰ ਸਕਿਆ।
Latest News
ਢਾਕਾ ਵਿੱਚ ਬੰਗਲਾਦੇਸ਼ ਸਕੱਤਰੇਤ ਦੀ ਇੱਕ ਵੱਡੀ ਇਮਾਰਤ ਵਿੱਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ
27 Dec 2024 09:08:59
Dhaka,27,DEC,2024,(Azad Soch News):- ਢਾਕਾ ਵਿੱਚ ਬੰਗਲਾਦੇਸ਼ ਸਕੱਤਰੇਤ ਦੀ ਇੱਕ ਵੱਡੀ ਇਮਾਰਤ ਵਿੱਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ...