Under-19 Men Asia Cup 2024: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਾਇਨਲ ਮੁਕਾਬਲਾ

Under-19 Men Asia Cup 2024: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਾਇਨਲ ਮੁਕਾਬਲਾ

Dubai,08 DEC,2024,(Azad Soch News):- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੰਡਰ-19 ਪੁਰਸ਼ ਏਸ਼ੀਆ ਕੱਪ 2024 (Under-19 Men's Asia Cup 2024) ਦਾ ਫਾਈਨਲ ਮੈਚ ਐਤਵਾਰ ਯਾਨੀ 8 ਦਸੰਬਰ ਨੂੰ ਖੇਡਿਆ ਜਾ ਰਿਹਾ ਹੈ। ਇਹ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium) 'ਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਤੋਂ ਖੇਡਿਆ ਜਾਵੇਗਾ। ਇਹ ਮੈਚ ਸੋਨੀ ਸਪੋਰਟਸ ਨੈੱਟਵਰਕ (Sports Network) 'ਤੇ ਟੈਲੀਕਾਸਟ ਕੀਤਾ ਜਾਵੇਗਾ, ਜਦਕਿ ਤੁਸੀਂ ਇਸ ਨੂੰ ਸੋਨੀ ਲਿਵ ਐਪ 'ਤੇ ਲਾਈਵ ਦੇਖ ਸਕੋਗੇ।ਇਸ ਮੈਚ 'ਚ ਸਭ ਦੀਆਂ ਨਜ਼ਰਾਂ ਭਾਰਤੀ ਓਪਨਿੰਗ ਜੋੜੀ 'ਤੇ ਹੋਣਗੀਆਂ। ਆਯੂਸ਼ ਮਹਾਤਰੇ ਅਤੇ 13 ਸਾਲਾ ਵੈਭਵ ਸੂਰਿਆਵੰਸ਼ੀ ਇਸ ਫਾਈਨਲ ਮੈਚ ਵਿੱਚ ਟੀਮ ਇੰਡੀਆ (Team India) ਲਈ ਅਹਿਮ ਕੜੀਆਂ ਸਾਬਿਤ ਹੋ ਸਕਦੇ ਹਨ, ਵੈਭਵ ਲਗਾਤਾਰ ਦੋ ਅਰਧ ਸੈਂਕੜੇ ਲਗਾਉਣ ਤੋਂ ਬਾਅਦ ਇਸ ਫਾਈਨਲ 'ਚ ਪਹੁੰਚ ਰਹੇ ਹਨ, ਉਥੇ ਹੀ ਆਯੁਸ਼ ਨਾ ਸਿਰਫ ਬੱਲੇ ਨਾਲ ਤਬਾਹੀ ਮਚਾ ਰਿਹਾ ਹੈ, ਸਗੋਂ ਗੇਂਦ ਨਾਲ ਵੀ ਟੀਮ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ। ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ (Ayush Mahatre and Vaibhav Suryavanshi) ਨੇ ਚਾਰ ਮੈਚਾਂ ਵਿੱਚ ਕ੍ਰਮਵਾਰ 175 ਅਤੇ 167 ਦੌੜਾਂ ਬਣਾਈਆਂ ਹਨ, ਵੈਭਵ ਕੋਲ ਵੱਡੇ ਛੱਕੇ ਮਾਰਨ ਦੀ ਕਾਬਲੀਅਤ ਵੀ ਹੈ।

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-12-2024 ਅੰਗ 656 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-12-2024 ਅੰਗ 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ...
ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ
ਚਿਆ ਸੀਡਜ਼ ਖਾਣ ਨਾਲ ਹੋਣਗੇ ਕਈ ਫ਼ਾਇਦੇ
ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਨਵੇਂ ਸੰਗੀਤਕ ਵੀਡੀਓ ਦਾ ਲੁੱਕ ਕੀਤਾ ਰਿਵੀਲ
Punjab Chandigarh Weather Update: ਪੰਜਾਬ ਤੇ ਚੰਡੀਗੜ੍ਹ `ਚ ਸੀਤ ਲਹਿਰ ਦੇ ਨਾਲ ਪੈ ਰਹੀ ਹੈ ਕੜਾਕੇ ਦੀ ਠੰਡ
ਸਮ੍ਰਿਤੀ ਮੰਧਾਨਾ ਨੇ ਜੜਿਆ ਵਿਸ਼ਵ ਰਿਕਾਰਡ ਸੈਂਕੜਾ
ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ