ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ

New York,13 June,2024,(Azad Soch News):- ਭਾਰਤ ਨੇ ਟੀ-20 ਵਿਸ਼ਵ ਕੱਪ 2024 (T-20 World Cup 2024) ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ,ਨਿਊਯਾਰਕ (New York) 'ਚ ਖੇਡੇ ਗਏ ਇਸ ਮੈਚ 'ਚ ਟੀਮ ਇੰਡੀਆ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੁਪਰ-8 (Super-8) 'ਚ ਜਗ੍ਹਾ ਬਣਾ ਲਈ ਹੈ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਮਰੀਕਾ ਨੇ ਭਾਰਤ ਨੂੰ 111 ਦੌੜਾਂ ਦਾ ਟੀਚਾ ਦਿੱਤਾ ਸੀ,ਜਿਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਦੀ ਅਜੇਤੂ ਪਾਰੀ ਨੇ 19ਵੇਂ ਓਵਰ ਵਿੱਚ ਹੀ ਮੈਚ ਜਿੱਤ ਲਿਆ।
ਸੂਰਿਆ ਨੇ ਵੀ ਅਰਧ ਸੈਂਕੜਾ ਲਗਾਇਆ,ਇਸ ਦੇ ਨਾਲ ਹੀ ਅਰਸ਼ਦੀਪ ਸਿੰਘ (Arshdeep Singh) ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ,ਭਾਰਤ ਨੇ ਟਾਸ ਜਿੱਤ ਕੇ ਅਮਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Fast Bowler Arshdeep Singh) ਨੇ ਪਹਿਲੇ ਹੀ ਓਵਰ ਵਿਚ ਅਮਰੀਕਾ ਨੂੰ ਦੋਹਰਾ ਝਟਕਾ ਦਿੱਤਾ ਜਿਸ ਤੋਂ ਟੀਮ ਅੰਤ ਤੱਕ ਉਭਰ ਨਹੀਂ ਸਕੀ।
ਅਮਰੀਕਾ ਲਈ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ,ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਟੀਮ ਨੇ ਵਿਰਾਟ ਕੋਹਲੀ ਦੇ ਰੂਪ ਵਿਚ ਪਹਿਲੀ ਵਿਕਟ ਗਵਾ ਦਿੱਤੀ,ਕੋਹਲੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ,ਇਸ ਤੋਂ ਬਾਅਦ ਸੌਰਭ (Saurabh) ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ (Indian Captain Rohit Sharma) ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ,ਇੱਕ ਸਮੇਂ ਟੀਮ ਮੁਸ਼ਕਲ ਵਿੱਚ ਨਜ਼ਰ ਆ ਰਹੀ ਸੀ, ਪਰ ਸੂਰਿਆਕੁਮਾਰ (Suryakumar) ਅਤੇ ਸ਼ਿਵਮ (Shivam) ਨੇ ਸੰਭਾਲਿਆ ਅਤੇ ਭਾਰਤ ਨੂੰ ਜਿੱਤ ਵੱਲ ਲੈ ਗਿਆ,ਸੂਰਿਆਕੁਮਾਰ ਯਾਦਵ 49 ਗੇਂਦਾਂ 'ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਸ਼ਿਵਮ ਦੂਬੇ 35 ਗੇਂਦਾਂ 'ਤੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 31 ਦੌੜਾਂ ਬਣਾ ਕੇ ਨਾਬਾਦ ਰਹੇ।
Related Posts
Latest News
-(35).jpeg)