ਭਾਰਤੀ ਮਹਿਲਾ ਟੀਮ ਦਾ ਅੱਜ ਨਿਊਜ਼ੀਲੈਂਡ ਨਾਲ ਮੁਕਾਬਲਾ
India VS New Zealand Women Cricket Match:- ਮਹਿਲਾ ਕ੍ਰਿਕਟ ਟੀਮ (Women's Cricket Team) ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਖੇਡਿਆ ਜਾਵੇਗਾ, ਭਾਰਤ ਨੇ ਪਹਿਲਾ ਵਨਡੇ ਮੈਚ (ODI Match) ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਹੈ, ਪਰ, ਸੀਰੀਜ਼ ਦੇ ਦੂਜੇ ਮੈਚ 'ਚ ਨਿਊਜ਼ੀਲੈਂਡ ਨੇ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ।ਦੂਜੇ ਵਨਡੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਸੋਫੀ ਡਿਵਾਈਨ ਅਤੇ ਸੂਜ਼ੀ ਬੇਟਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਕੋਰ ਬੋਰਡ (Score Board) 'ਤੇ 9/259 ਦੌੜਾਂ ਬਣਾਈਆਂ।
ਉਥੇ ਹੀ ਭਾਰਤ ਦੀ ਰਾਧਾ ਯਾਦਵ ਨੇ ਚਾਰ ਵਿਕਟਾਂ ਲਈਆਂ। 260 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਇਕਾਈ ਫਿੱਕੀ ਪੈ ਗਈ ਅਤੇ ਪੂਰੀ ਟੀਮ 183 ਦੌੜਾਂ 'ਤੇ ਢੇਰ ਹੋ ਗਈ। ਟੀਮ ਨੂੰ ਉਮੀਦ ਹੈ ਕਿ ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਉਸ ਦੇ ਬੱਲੇਬਾਜ਼ ਬਿਹਤਰ ਪ੍ਰਦਰਸ਼ਨ ਕਰਨਗੇ।ਭਾਰਤੀ ਟੀਮ ਅੱਜ ਤੀਜਾ ਵਨਡੇ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਲਈ ਉਤਰੇਗੀ। ਪਰ, ਭਾਰਤ ਲਈ ਨਿਊਜ਼ੀਲੈਂਡ (New Zealand) ਖਿਲਾਫ ਜਿੱਤਣਾ ਇੰਨਾ ਆਸਾਨ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਹਿਲਾ ਵਨਡੇ 59 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤ ਨੂੰ ਦੂਜੇ ਵਨਡੇ ਵਿੱਚ 76 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।