Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ
New Delhi,14,NOV,2024,(Azad Soch News):- Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ ਕਰ ਦਿੱਤਾ ਹੈ,Vivo ਮੋਬਾਈਲ ਫੋਨ ਦੀ ਭਾਰਤੀ ਮਾਰਕਿਟ ਦੇ ਵਿੱਚ ਚੰਗੀ ਪਕੜ ਹੈ, ਬਹੁਤ ਸਾਰੇ ਲੋਕ ਇਨ੍ਹਾਂ ਦੇ ਫੋਨਾਂ ਨੂੰ ਖੂਬ ਪਸੰਦ ਕਰਦੇ ਹਨ,ਜੇਕਰ ਗੱਲ ਕਰੀਏ ਵੀਵੋ (Vivo) ਦੇ ਲਾਂਚ ਹੋਏ ਨਵੇਂ ਫੋਨ Vivo Y18t ਦੀ ਤਾਂ ਇਹ ਫੋਨ ਵੀਵੋ ਦੀ Y ਸੀਰੀਜ਼ ਦਾ ਨਵਾਂ ਮੈਂਬਰ ਹੈ,ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ,ਇਸ ਵਿੱਚ ਇੱਕ 50-ਮੈਗਾਪਿਕਸਲ ਦਾ ਮੁੱਖ ਕੈਮਰਾ, Unisoc T612 ਚਿਪਸੈੱਟ, ਅਤੇ ਇੱਕ ਵੱਡੀ 5000mAh ਬੈਟਰੀ ਹੈ ਜੋ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ,ਇਸ ਫੋਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਜਾਣੀਏ,Vivo Y18t ਵਿੱਚ ਬਲੂਟੁੱਥ, FM ਰੇਡੀਓ, GPS, Wi-Fi ਅਤੇ USB ਟਾਈਪ-ਸੀ ਪੋਰਟ ਵਰਗੀਆਂ ਚੀਜ਼ਾਂ ਉਪਲਬਧ ਹਨ,ਇਸ 'ਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ (Side-Mounted Fingerprint Sensor) ਵੀ ਹੈ, ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਪਾਣੀ ਅਤੇ ਧੂੜ ਤੋਂ ਵੀ ਬਚਾਉਂਦਾ ਹੈ,ਇਸ 'ਚ 5000mAh ਦੀ ਵੱਡੀ ਬੈਟਰੀ ਹੈ, ਜੋ 15W ਫਾਸਟ ਚਾਰਜਿੰਗ (Fast Charging) ਨੂੰ ਸਪੋਰਟ ਕਰਦੀ ਹੈ।