ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵੱਲੋਂ ਕੈਨੇਡੀਅਨ ਦਰਾਮਦਾਂ 'ਤੇ ਭਾਰੀ ਟੈਰਿਫ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ

Canada,05,MARCH,2025,(Azad Soch News):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਅਮਰੀਕਾ ਵੱਲੋਂ ਕੈਨੇਡੀਅਨ ਦਰਾਮਦਾਂ 'ਤੇ ਭਾਰੀ ਟੈਰਿਫ ਲਗਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ,ਉਨ੍ਹਾਂ ਨੇ ਇਸਨੂੰ "ਵਪਾਰ ਯੁੱਧ" ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਤੋਂ ਵੱਧ ਨੁਕਸਾਨ ਅਮਰੀਕੀ ਪਰਿਵਾਰਾਂ ਨੂੰ ਪਹੁੰਚਾਵੇਗਾ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਨਿਮਰ ਅਤੇ ਵਾਜਬ ਹਨ, ਪਰ ਦੇਸ਼ ਦੀ ਭਲਾਈ ਲਈ ਲੜਨ ਤਿਆਰ ਹਨ।ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ 25% ਟੈਰਿਫ ਲਗਾਏਗਾ।ਤੁਰੰਤ 30 ਬਿਲੀਅਨ ਡਾਲਰ ਦੇ ਸਮਾਨ 'ਤੇ ਟੈਰਿਫ ਲਾਗੂ ਹੋਣਗੇ, ਜਦਕਿ ਬਾਕੀ 125 ਬਿਲੀਅਨ ਡਾਲਰ ਦੇ ਸਮਾਨ 'ਤੇ ਅਗਲੇ 21 ਦਿਨਾਂ ਵਿੱਚ ਲਾਗੂ ਕੀਤਾ ਜਾਵੇਗਾ,ਵਿਸ਼ਵ ਵਪਾਰ ਸੰਗਠਨ (WTO) ਵਿੱਚ ਅਮਰੀਕਾ ਦੀਆਂ "ਗੈਰ-ਕਾਨੂੰਨੀ ਕਾਰਵਾਈਆਂ" ਨੂੰ ਚੁਣੌਤੀ ਦਿੱਤੀ ਜਾਵੇਗੀ।ਨੌਕਰੀਆਂ ਗੁਆਉਣ ਵਾਲਿਆਂ ਲਈ ਵਧੇਰੀ ਮਦਦ ਅਤੇ ਕਾਰੋਬਾਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿੱਤਾ ਕਿ ਸਰਕਾਰ ਆਰਥਿਕਤਾ ਦੀ ਰੱਖਿਆ ਲਈ ਲੜੇਗੀ।
Related Posts
Latest News
