ਈਰਾਨ ਇਜ਼ਰਾਈਲ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ
Iran,12 NOV,2024,(Azad Soch News):- ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਘੱਟ ਨਹੀਂ ਹੋਇਆ ਹੈ,ਭਾਵੇਂ ਈਰਾਨ ਨੇ 26 ਅਕਤੂਬਰ ਦੇ ਇਜ਼ਰਾਈਲੀ (Israeli) ਹਮਲੇ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ,ਇਸ ਦੌਰਾਨ ਈਰਾਨ ਨੇ ਇਜ਼ਰਾਈਲ ਨਾਲ ਜੰਗ ਦੀ ਵੱਡੀ ਤਿਆਰੀ ਸ਼ੁਰੂ ਕਰ ਦਿੱਤੀ ਹੈ,ਸਰਕਾਰੀ ਮੀਡੀਆ ਮੁਤਾਬਕ ਈਰਾਨ ਦੇਸ਼ ਦੀ ਪਹਿਲੀ ਰੱਖਿਆਤਮਕ ਸੁਰੰਗ ਬਣਾ ਰਿਹਾ ਹੈ, ਪਿਛਲੇ ਸਾਲ ਦੇ ਸ਼ੁਰੂ ਵਿੱਚ,ਈਰਾਨ ਵੱਲੋਂ ਭੂਮੀਗਤ ਸ਼ੈਲਟਰ (Underground Shelter) ਅਤੇ ਬੰਕਰ ਬਣਾਉਣ ਦੀਆਂ ਖਬਰਾਂ ਆਈਆਂ ਸਨ,ਜਾਣਕਾਰੀ ਮੁਤਾਬਕ ਤਹਿਰਾਨ ਦੀ ਇਹ ਰੱਖਿਆਤਮਕ ਸੁਰੰਗ ਇਮਾਮ ਖੋਮੇਨੀ ਹਸਪਤਾਲ ਨੂੰ ਸਿੱਧੇ ਸ਼ਹਿਰ ਦੇ ਕੇਂਦਰ ਨਾਲ ਜੋੜ ਦੇਵੇਗੀ,ਹਮਸ਼ਹਿਰੀ ਨਿਊਜ਼ ਦੇ ਅਨੁਸਾਰ,ਇਹ ਦੇਸ਼ ਦਾ ਪਹਿਲਾ ਰੱਖਿਆਤਮਕ ਸੁਰੰਗ ਪ੍ਰੋਜੈਕਟ ਹੈ ਜੋ ਮੈਟਰੋ ਸਟੇਸ਼ਨ (Metro Station) ਤੋਂ ਇਮਾਨ ਖੋਮੇਨੀ ਹਸਪਤਾਲ ਤੱਕ ਸਿੱਧਾ ਇੱਕ ਭੂਮੀਗਤ ਰਸਤਾ ਹੋਵੇਗਾ,ਰਿਪੋਰਟਾਂ ਮੁਤਾਬਕ ਜੰਗ ਦੀ ਸਥਿਤੀ 'ਚ ਇਸ ਭੂਮੀਗਤ ਸੁਰੰਗ ਨੂੰ ਮੈਡੀਕਲ ਸਹੂਲਤ ਲਈ ਵਰਤਿਆ ਜਾ ਸਕਦਾ ਹੈ,ਤਹਿਰਾਨ ਸਿਟੀ ਕੌਂਸਲ (Tehran City Council) ਦੇ ਟਰਾਂਸਪੋਰਟ ਮੁਖੀ ਨੇ ਕਿਹਾ ਹੈ ਕਿ ਰਾਜਧਾਨੀ ਤਹਿਰਾਨ ਵਿੱਚ ਪਹਿਲੀ ਵਾਰ ਰੱਖਿਆਤਮਕ ਕਾਰਜਾਂ ਵਾਲੀ ਇੱਕ ਸੁਰੰਗ ਬਣਾਈ ਜਾ ਰਹੀ ਹੈ।