ਪਾਕਿਸਤਾਨੀ ਫੌਜ ਤੇ ਤਾਲਿਬਾਨ ਵਿਚਾਲੇ ਸਰਹੱਦੀ ਲਾਈਨ ਡੂਰੰਡ ਲਾਈਨ ਤੇ ਜੰਗ ਵਰਗੀ ਸਥਿਤੀ ਬਣੀ
By Azad Soch
On
Pakistan,31 DEC,2024,(Azad Soch News):- ਪਾਕਿਸਤਾਨੀ ਫੌਜ ਤੇ ਤਾਲਿਬਾਨ ਵਿਚਾਲੇ ਸਰਹੱਦੀ ਲਾਈਨ ਡੂਰੰਡ ਲਾਈਨ ('Border line Durand line) ਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ,ਟੀਟੀਪੀ ਦੇ ਅੱਤਵਾਦੀਆਂ ਦੁਆਰਾ 16 ਪਾਕਿਸਤਾਨੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ, ਪਾਕਿਸਤਾਨੀ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਪਕਤਿਕਾ ਅਤੇ ਖੋਸਤ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ। ਪਾਕਿਸਤਾਨ ਦੇ ਇਸ ਹਮਲੇ ਵਿੱਚ ਕਰੀਬ 50 ਲੋਕਾਂ ਦੀ ਜਾਨ ਚਲੀ ਗਈ ਸੀ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਟੀਟੀਪੀ (TTP) ਦੇ ਅੱਤਵਾਦੀਆਂ 'ਤੇ ਹਮਲਾ ਕੀਤਾ ਸੀ।ਇਸ ਹਮਲੇ ਤੋਂ ਗੁੱਸੇ 'ਚ ਆ ਕੇ ਤਾਲਿਬਾਨ ਨੇ ਡੂਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜ ਦੀਆਂ ਚੌਕੀਆਂ 'ਤੇ ਹਮਲਾ ਕਰਕੇ 19 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਚੌਕੀਆਂ 'ਤੇ ਕਬਜ਼ਾ ਕਰਨ ਦਾ ਵੀ ਦਾਅਵਾ ਕੀਤਾ ਹੈ।
Latest News
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਵਿੱਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
03 Jan 2025 08:10:09
New Delhi,03 JAN,2025,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਦਿੱਲੀ ਵਿੱਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ...