ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਜਹਾਜ਼ ਕਰੈਸ਼
By Azad Soch
On
California,04 JAN,2025,(Azad Soch News):- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ (California) ਵਿੱਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਦਰਅਸਲ, ਉਡਾਣ ਦੌਰਾਨ ਇੱਕ ਛੋਟਾ ਜਹਾਜ਼ ਇੱਕ ਇਮਾਰਤ ਦੀ ਛੱਤ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ,ਇਸ ਹਾਦਸੇ ‘ਚ 11 ਲੋਕ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਬਚਾਅ ਮਿਸ਼ਨ ‘ਚ ਲੱਗੀ ਹੋਈ ਹੈ,ਫੁਲਰਟਨ ਪੁਲਿਸ ਦੇ ਬੁਲਾਰੇ ਕ੍ਰਿਸਟੀ ਵੇਲਜ਼ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ਨੂੰ ਵਾਪਰੀ,ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਆਰੇਂਜ ਕਾਉਂਟੀ (Orange County) ਦੇ ਫੁਲਰਟਨ ਸ਼ਹਿਰ ਵਿੱਚ ਦੁਪਹਿਰ 2:09 ਵਜੇ ਮਿਲੀ,ਵੇਲਜ਼ (Wells) ਨੇ ਦੱਸਿਆ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ (Fire Brigade) ਦੇ ਅਧਿਕਾਰੀਆਂ (California Plane Crash) ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ,ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ।
Related Posts
Latest News
ਮੁੱਖ ਮੰਤਰੀ ਭਗਵੰਤ ਮਾਨ ਤਿੰਨ ਦਿਨਾਂ ਲਈ ਦਿੱਲੀ ਦੌਰੇ 'ਤੇ
15 Jan 2025 13:48:42
New Delhi,15 JAN,2025,(Azad Soch News):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤਿੰਨ ਦਿਨਾਂ ਲਈ ਦਿੱਲੀ ਦੌਰੇ 'ਤੇ ਹਨ,ਇਸ...