ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਦੋਸ਼ੀ ਹਿੱਟ ਸਕੂਐਡ ਦੇ ਮੈਂਬਰਾਂ ਦੀ ਕੈਨੇਡਾ ਪੁਲਿਸ ਵੱਲੋਂ ਤਿੰਨ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ
Vancouver, May 03, 2024,(Azad Soch News):- ਕੈਨੇਡਾ ਦੇ ਸਿੱਖ ਨੇਤਾ ਅਤੇ ਭਾਰਤੀ ਏਜੰਸੀਆਂ ਦੀ ਨਜ਼ਰ ਵਿਚ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਕਤਲ ਕੇਸ (Khalistani leader Hardeep Singh Nijhar Murder Case) ਵਿਚ ਦੋਸ਼ੀ ਹਿੱਟ ਸਕੂਐਡ ਦੇ ਮੈਂਬਰਾਂ ਦੀ ਕੈਨੇਡਾ ਪੁਲਿਸ (Canada Police) ਵੱਲੋਂ ਤਿੰਨ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ,ਇਹ ਤਿੰਨੇ ਭਾਰਤੀ ਹਨ ਅਤੇ ਕੈਨੇਡਾ ਵਿੱਚ ਹੀ ਰਹਿ ਰਹੇ ਸਨ,ਇਨ੍ਹਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਅਤੇ ਕਮਲਪ੍ਰੀਤ ਸਿੰਘ ਦੱਸੇ ਗਏ ਹਨ,ਸ਼ੱਕ ਹੈ ਕਿ ਇਨ੍ਹਾਂ ਦਾ ਸਬੰਧ ਇੰਡੀਆ ਦੇ ਕਿਸੇ ਵੱਡੇ ਗੈਂਗ ਗਰੁੱਪ ਨਾਲ ਹੈ, ਸਰਕਾਰੀ ਤੌਰ ਤੇ ਭਾਵੇਂ ਅਜੇ ਕੈਨੇਡਾ ਦੀ ਪੁਲਿਸ ਜਾਂ ਕਿਸੇ ਏਜੰਸੀ ਨੇ ਇਸ ਗ੍ਰਿਫ਼ਤਾਰੀ ਦਾ ਖ਼ੁਲਾਸਾ ਨਹੀਂ ਕੀਤਾ ਪਰ ਸੀ ਬੀ ਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਰਿਪੋਰਟ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਇਲਾਵਾ ਕਤਲ ਅਤੇ ਮਾਰ-ਧਾੜ ਦੇ ਹੋਰ ਕੇਸਾਂ ਵਿਚ ਵੀ ਸ਼ਾਮਲ ਦੱਸੇ ਜਾਂਦੇ ਹਨ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਨਿੱਝਰ ਕਤਲ ਕਾਂਡ ਲਈ ਸ਼ੂਟਰ,ਡਰਾਈਵਰ ਅਤੇ ਸਪੌਟਰ ਆਦਿਕ ਦਾ ਕੰਮ ਕੀਤਾ ,ਚੇਤੇ ਰਹੇ ਕਿ 18 ਜੂਨ , 2023 ਨੂੰ ਹਰਦੀਪ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ,ਖਾਲਿਸਤਾਨੀ ਆਗੂ (Khalistani Leader) ਅਤੇ ਕੈਨੇਡਾ ਸਰਕਾਰ ਨੇ ਵੀ ਇਸ ਕਤਲ ਲਈ ਭਾਰਤ ਸਰਕਾਰ ਦੇ ਏਜੰਟਾਂ ਨੂੰ ਦੋਸ਼ੀ ਠਹਿਰਿਆ ਸੀ ਜਿਸ ਨਾਲ ਦੋਹਾਂ ਮੁਲਕਾਂ ਦੇ ਸਬੰਧ ਵੀ ਤਣਾਅ ਭਰੇ ਹੋ ਗਏ ਸਨ,ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਨੌਜਵਾਨ 2021 ਵਿਚ ਵਿਜੀਟਰ ਵੀਜ਼ਾ (Visitor Visa) ‘ਤੇ ਕੈਨੇਡਾ ਗਏ ਸਨ, ਉਸ ਦੌਰਾਨ ਇਨ੍ਹਾਂ ਨੇ ਕਤਲ ਦੀ ਸਾਜਿਸ਼ ਰਚੀ ਸੀ।
ਤਿੰਨਾਂ ਸ਼ੂਟਰਾਂ ਵੱਲੋਂ ਵੱਖਵਾਦੀ ਹਰਦੀਪ ਨਿੱਝਰ ਦਾ ਕਤਲ ਕੀਤਾ ਜਾਂਦਾ ਹੈ ਤੇ ਕਈ ਮਹੀਨਿਆਂ ਤੋਂ ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ,ਭਾਰਤ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਚੁੱਕਿਆ ਹੈ,ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਕਤਲ ਕੇਸ ਮਾਮਲੇ ਤੋਂ ਬਾਅਦ ਹੀ ਭਾਰਤ-ਕੈਨੇਡਾ ਸਬੰਧਾਂ ਵਿਚ ਮਤਭੇਦ ਵੀ ਪੈਦਾ ਹੋਏ ਸਨ ਤੇ ਭਾਰਤੀ ਵਿਦੇਸ਼ ਮੰਤਰੀ ਵੱਲੋਂ ਦੋਸ਼ਾਂ ਨੂੰ ਨਕਾਰਿਆ ਗਿਆ ਸੀ,ਜ਼ਿਕਰਯੋਗ ਹੈ ਕਿ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਦੇ ਗੁਰਦੁਆਰੇ ਦੀ ਪਾਰਕਿੰਗ ਵਿਚ ਇਨ੍ਹਾਂ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਨਿੱਝਰ ਦਾ ਕਤਲ ਕੀਤਾ ਜਾਂਦਾ ਹੈ,ਇਸ ਮਾਮਲੇ ਵਿਚ ਪੁਲਿਸ ਜਾਂਚ (Police Investigation) ਕਰ ਰਹੀ ਸੀ ਤੇ ਇਸੇ ਵਿਚ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।