ਮਾਨਸੂਨ ਦੇ ਮੌਸਮ ਅਤੇ ਭਾਰੀ ਮੀਂਹ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ ’ਚ ਐਮਰਜੈਂਸੀ ਹੁਕਮ ਜਾਰੀ

Chandigarh,02 July,2024,(Azad Soch News):- ਮਾਨਸੂਨ ਦੇ ਮੌਸਮ ਅਤੇ ਭਾਰੀ ਮੀਂਹ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ ਆਈ.ਏ.ਐਸ. ਝੀਲਾਂ, ਛੱਪੜਾਂ, ਨਾਲਿਆਂ ਅਤੇ ਚੋਆਂ ਵਰਗੇ ਜਲ ਸਰੋਤਾਂ ’ਚ ਮਨੁੱਖੀ ਅਤੇ ਪਾਲਤੂ ਜਾਨਵਰਾਂ ਦੇ ਦਾਖਲੇ ’ਤੇ ਪਾਬੰਦੀ ਲਗਾਉਂਦੇ ਹੁਕਮ ਜਾਰੀ ਕੀਤੇ ਹਨ,ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਨੂੰ ਰੋਕਣ ਲਈ ਇਸ ਐਮਰਜੈਂਸੀ ਉਪਾਅ (Emergency Measures) ਦੀ ਪਾਲਣਾ ਕਰਨ,ਅਧਿਕਾਰੀ ਇਸ ਮਾਨਸੂਨ ਦੇ ਮੌਸਮ ਦੌਰਾਨ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ,ਆਫ਼ਤ ਪ੍ਰਬੰਧਨ ਟੀਮ/ਪੁਲਿਸ, ਫੌਜ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਰ ਅਧਿਕਾਰਤ ਸਰਕਾਰੀ ਕਰਮਚਾਰੀਆਂ ਨੂੰ ਛੋਟ ਦਿਤੀ ਗਈ ਹੈ,ਇਹ ਹੁਕਮ 29 ਜੂਨ, 2024 ਤੋਂ 27 ਅਗੱਸਤ, 2024 ਤਕ ਲਾਗੂ ਰਹੇਗਾ,ਮਾਨਸੂਨ ਦੀ ਸ਼ੁਰੂਆਤ ਨਾਲ ਜਲ ਸਰੋਤਾਂ ਦੇ ਪਾਣੀ ਦੇ ਪੱਧਰ ’ਚ ਇਕਦਮ ਵਾਧਾ ਹੋਣ ਦਾ ਖਤਰਾ ਹੁੰਦਾ ਹੈ,ਮੱਛੀ ਫੜਨ ਅਤੇ ਤੈਰਾਕੀ ਵਰਗੀਆਂ ਗਤੀਵਿਧੀਆਂ ਲਈ ਇਨ੍ਹਾਂ ਖੇਤਰਾਂ ’ਚ ਦਾਖਲ ਹੋਣ ਵਾਲੇ ਲੋਕਾਂ ਅਤੇ ਜਾਨਵਰਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
Related Posts
Latest News
