ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ
ਦੀਪਿਕਾ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ
New Mumbai,09 Sep,2024,(Azad Soch News):- ਅਦਾਕਾਰਾ ਦੀਪਿਕਾ ਪਾਦੂਕੋਣ (Actress Deepika Padukone) ਅਤੇ ਰਣਵੀਰ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ,ਦਰਅਸਲ,ਦੀਪਿਕਾ-ਰਣਵੀਰ ਮਾਤਾ-ਪਿਤਾ ਬਣ ਗਏ ਹਨ,ਦੀਪਿਕਾ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ,ਅਦਾਕਾਰਾ ਸ਼ਨੀਵਾਰ ਨੂੰ ਦੁਪਹਿਰ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਮੌਜੂਦ ਐੱਚ.ਐੱਨ ਰਿਲਾਇੰਸ ਹਸਪਤਾਲ (HN Reliance Hospital) ਵਿੱਚ ਦਾਖਲ ਹੋਈ ਸੀ,ਉਨ੍ਹਾਂ ਨਾਲ ਰਣਵੀਰ ਸਿੰਘ ਤੇ ਪਰਿਵਾਰ ਵਾਲੇ ਵੀ ਮੌਜੂਦ ਸਨ,ਇਸ ਤੋਂ ਪਹਿਲਾਂ ਦੀਪਿਕਾ ਤੇ ਰਣਵੀਰ ਬੱਪਾ ਦੇ ਦਰਸ਼ਨ ਕਰਨ ਲਈ ਸਿੱਧੀ ਵਿਨਾਇਕ ਮੰਦਿਰ (Siddhi Vinayak Temple) ਪਹੁੰਚੇ ਸਨ,ਦੀਪਿਕਾ ਨੇ ਇਸ ਸਾਲ 28 ਫਰਵਰੀ ਨੂੰ ਸੋਸ਼ਲ ਮੀਡੀਆ ‘ਤੇ ਪ੍ਰੈਗਨੈਂਸੀ ਅਨਾਊਂਸ ਕੀਤੀ ਸੀ,ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰ ਲਿਖਿਆ ਸੀ,ਕਿ ਉਹ ਸਤੰਬਰ 2024 ਵਿੱਚ ਬੱਚੇ ਨੂੰ ਜਨਮ ਦੇਵੇਗੀ,ਕੁਝ ਦਿਨ ਪਹਿਲਾਂ ਹੀ ਦੀਪਿਕਾ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ (Social Media) ‘ਤੇ ਸਾਂਝੀਆਂ ਕੀਤੀਆਂ ਸਨ,ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ‘ਅਕਾਊਂਟ ਤੇ 14 ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਸਨ।