ਗੈਂਗਸਟਰ ਦੇ ਨਿਸ਼ਾਨੇ ਉਤੇ ਆਏ ਗਾਇਕ ਰਣਜੀਤ ਬਾਵਾ
Chandigarh, 01 JAN,2025,(Azad Soch News):- ਗਾਇਕ ਰਣਜੀਤ ਬਾਵਾ (Singer Ranjit Bawa) ਗੈਂਗਸਟਰਾਂ ਦੇ ਨਿਸ਼ਾਨੇ ਉਪਰ ਆ ਚੁੱਕੇ ਹਨ, ਜਿੰਨ੍ਹਾਂ ਵੱਲੋਂ ਰੰਗਦਾਰੀ ਮੰਗੇ ਜਾਣ ਦੇ ਅਪਣੇ ਮਾਮਲੇ ਅਧੀਨ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ,ਉਕਤ ਸੰਬੰਧੀ ਮੋਹਾਲੀ (Mohali) ਦੇ ਫੇਜ਼ ਅੱਠ ਵਿੱਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਰਣਜੀਤ ਬਾਵਾ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਕਾਲ ਆ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਦੋ ਕਰੋੜ ਰੁਪਏ ਦਿੱਤੇ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਅਜਿਹਾ ਨਾ ਕੀਤੇ ਜਾਣ ਉਤੇ ਸਜ਼ਾ ਭੁਗਤਣ ਲਈ ਵੀ ਧਮਕਾਇਆ ਜਾ ਰਿਹਾ ਹੈ।ਉਕਤ ਸੰਬੰਧੀ ਹੀ ਦਿੱਤੀ ਸ਼ਿਕਾਇਤ ਵਿੱਚ ਗਾਇਕ ਬਾਵਾ ਨੇ ਅੱਗੇ ਦੱਸਿਆ ਕਿ ਕਾਲ ਆਉਣ ਦਾ ਇਹ ਸਿਲਸਿਲਾ ਬੀਤੇ 11 ਨਵੰਬਰ ਤੋਂ ਜਾਰੀ ਹੈ, ਜਿਸ ਨੂੰ ਪਹਿਲਾਂ ਉਨ੍ਹਾਂ ਅਤੇ ਉਹਨਾਂ ਦੀ ਟੀਮ ਨੇ ਗੰਭੀਰਤਾ ਨਾਲ ਨਹੀਂ ਲਿਆ, ਪਰ ਹੁਣ ਉਨ੍ਹਾਂ ਦੇ ਪ੍ਰਾਈਵੇਟ ਅਤੇ ਨਿੱਜੀ ਨੰਬਰਾਂ ਉਤੇ ਜਦ ਵਾਰ-ਵਾਰ ਮੈਸੇਜ ਅਤੇ ਵਾਈਸ ਨੋਟਿਸ (Message And Voice Notice) ਵੀ ਆਉਣ ਲੱਗ ਗਏ ਹਨ ਤਾਂ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਮਜ਼ਬੂਰ ਹੋ ਗਏ ਹਨਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵਾਰ-ਵਾਰ ਉਕਤ ਕਾਲਾਂ ਆਉਣ ਅਤੇ ਰਣਜੀਤ ਬਾਵਾ ਅਤੇ ਉਨ੍ਹਾਂ ਦੀ ਪ੍ਰਬੰਧਨ ਟੀਮ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਉਤੇ ਮੋਹਾਲੀ ਦੇ ਸਪੈਸ਼ਲ ਕ੍ਰਾਈਮ ਅਤੇ ਸਾਈਬਰ ਸੈੱਲ (Special Crime And Cyber Cell) ਵੱਲੋਂ ਇਸ ਮਾਮਲੇ ਵਿੱਚ ਧਾਰਾ 308/2 ਅਧੀਨ ਕੇਸ ਰਜਿਸਟਰਡ ਮਾਮਲਾ ਕਰ ਲਿਆ ਗਿਆ ਹੈ।