ਕੈਨੇਡੀਅਨ ਪੁਲਿਸ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ
Canada,01,NOV,2024,(Azad Soch News):- ਕੈਨੇਡੀਅਨ ਪੁਲਿਸ (Canadian Police) ਨੇ ਪੰਜਾਬੀ ਗਾਇਕ ਏਪੀ ਢਿੱਲੋਂ (Punjabi Singer AP Dhillon) ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ,ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭਾਰਤ ਦਾ ਰਹਿਣ ਵਾਲਾ ਹੈ,ਮੁਲਜ਼ਮ ਦੀ ਪਛਾਣ ਅਭਿਜੀਤ ਕਿੰਗਰਾ ਵਜੋਂ ਹੋਈ ਹੈ,ਅਭਿਜੀਤ ਨੂੰ ਪੁਲਿਸ ਨੇ ਓਨਟਾਰੀਓ (Ontario) ਤੋਂ ਗ੍ਰਿਫਤਾਰ ਕੀਤਾ ਹੈ।
ਕੋਲਵੁੱਡ ਇਲਾਕੇ 'ਚ 2 ਸਤੰਬਰ 2024 ਨੂੰ ਗੋਲੀਬਾਰੀ ਹੋਈ ਸੀ,ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ, ਗੋਲਡੀ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ,ਇਸ ਘਟਨਾ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ (Social Media) 'ਤੇ ਇਕ ਪੋਸਟ ਰਾਹੀਂ ਲਈ ਗਈ ਹੈ,ਇਸ ਦੇ ਨਾਲ ਹੀ ਕੈਨੇਡਾ 'ਚ ਇਕ ਜੌਹਰੀ ਦੇ ਘਰ 'ਤੇ ਗੋਲੀਬਾਰੀ ਹੋਈ ਸੀ,ਜਿਸ ਦੀ ਜ਼ਿੰਮੇਵਾਰੀ ਵੀ ਇਸੇ ਗੈਂਗ ਨੇ ਲਈ ਸੀ,ਕੈਨੇਡੀਅਨ ਪੁਲਿਸ (Canadian Police) ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੈਨੇਡੀਅਨ ਪੁਲਿਸ (Canadian Police) ਨੇ ਕਿਹਾ ਹੈ ਕਿ ਉਹ ਇੱਕ ਹੋਰ ਵਿਅਕਤੀ ਦੀ ਤਲਾਸ਼ ਕਰ ਰਹੀ ਹੈ,ਜਿਸਦਾ ਨਾਮ ਵਿਕਰਮ ਸ਼ਰਮਾ ਹੈ ਜੋ ਇਸ ਸਮੇਂ ਭਾਰਤ ਵਿੱਚ ਹੈ,ਕੈਨੇਡੀਅਨ ਪੁਲਿਸ ਕੋਲ ਵਿਕਰਮ ਸ਼ਰਮਾ ਦੀ ਫੋਟੋ ਨਹੀਂ ਹੈ,ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ (CCTV Footage) ਵੀ ਜਾਰੀ ਕਰ ਦਿੱਤੀ ਹੈ।