ਪੰਜਾਬੀ ਪੀਰੀਅਡ ਫਿਲਮ 'ਅਕਾਲ' ਇੱਕ ਨਵਾਂ ਸਿਨੇਮਾ ਇਤਿਹਾਸ ਕਾਇਮ ਕਰਨ ਜਾ ਰਹੀ ਹੈ
Patiala,13,MARCH,2025,(Azad Soch News):- ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਪੀਰੀਅਡ ਫਿਲਮ 'ਅਕਾਲ' ਇੱਕ ਨਵਾਂ ਸਿਨੇਮਾ ਇਤਿਹਾਸ ਕਾਇਮ ਕਰਨ ਜਾ ਰਹੀ ਹੈ, ਜਿਸ ਨੂੰ ਬਾਲੀਵੁੱਡ ਦੇ ਨਾਮੀ ਗਿਰਾਮੀ ਫਿਲਮ ਨਿਰਮਾਣ ਅਤੇ ਡਿਸਟਰੀਬਿਊਸ਼ਨ ਹਾਊਸ (Distribution House) 'ਧਰਮਾ ਪ੍ਰੋਡੋਕਸ਼ਨ' ਵੱਲੋਂ ਪੈਨ ਇੰਡੀਆ ਰਿਲੀਜ਼ (Pan India Ruelease) ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਕਰਨ ਜੌਹਰ ਵੱਲੋਂ ਸਹਿਯੋਜਿਤ ਕੀਤੀ ਜਾਣ ਵਾਲੀ ਪਾਲੀਵੁੱਡ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ,ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਲਈ 'ਧਰਮਾ ਪ੍ਰੋਡੋਕਸ਼ਨ' (Dharma Productions) ਵੱਲੋਂ ਹੱਥ ਅੱਗੇ ਵਧਾਉਣਾ ਪੰਜਾਬੀ ਫਿਲਮ ਉਦਯੋਗ ਲਈ ਇੱਕ ਸ਼ੁੱਭ ਸੰਕੇਤ ਮੰਨਿਆ ਜਾ ਸਕਦਾ ਹੈ, ਕਿਉਂਕਿ ਅਮੂਮਨ ਇਸ ਤੋਂ ਪਹਿਲਾਂ ਕਰਨ ਜੌਹਰ ਅਤੇ ਉਨ੍ਹਾਂ ਦੇ ਉਕਤ ਫਿਲਮ ਨਿਰਮਾਣ ਹਾਊਸ ਦੁਆਰਾ ਕੇਵਲ ਵੱਡੀਆਂ ਹਿੰਦੀ ਅਤੇ ਦੱਖਣ ਭਾਰਤੀ ਸਿਨੇਮਾ ਨਾਲ ਜੁੜੀਆਂ ਬਹੁ-ਚਰਚਿਤ ਫਿਲਮਾਂ ਲਈ ਹੀ ਕਲੋਬ੍ਰੇਸ਼ਨ (Clobration) ਕੀਤੀ ਗਈ ਹੈ, ਜਿੰਨ੍ਹਾਂ ਵਿੱਚ 'ਬਾਹੂਬਲੀ' ਅਤੇ 'ਦੇਵਰਾ'