ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ 5 ਮਹੀਨੇ ਬਾਅਦ ਮਿਲੀ ਜ਼ਾਮਨਤ

Jharkhand,28 June,2024,(Azad Soch News):- ਝਾਰਖੰਡ (Jharkhand) ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ (Money Laundering) ਮਾਮਲੇ ਵਿਚ ਸ਼ੁੱਕਰਵਾਰ ਨੂੰ ਹਾਈ ਕੋਰਟ (High Court) ਤੋਂ ਜ਼ਮਾਨਤ ਮਿਲ ਗਈ ਹੈ,ਫ਼ੈਸਲੇ ਤੋਂ ਬਾਅਦ ਹੇਮੰਤ ਸੋਰੇਨ ਦੀ ਸਰਕਾਰੀ ਰਿਹਾਇਸ਼ 'ਤੇ ਮਠਿਆਈਆਂ ਵੰਡੀਆਂ ਗਈਆਂ,ਉਹ ਅੱਜ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ,JMM ਦੇ ਸੂਤਰਾਂ ਦੀ ਮੰਨੀਏ ਤਾਂ ਅਦਾਲਤ ਤੋਂ ਜ਼ਮਾਨਤ ਦੇ ਹੁਕਮ ਕੁਝ ਸਮੇਂ 'ਚ ਜੇਲ ਪਹੁੰਚ ਜਾਣਗੇ,ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ (Former Chief Minister of Jharkhand Hemant Soren) ਨੂੰ ਇਸ ਮਾਮਲੇ ਵਿੱਚ ਈਡੀ (ED) ਨੇ 31 ਜਨਵਰੀ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ,ਹੇਮੰਤ ਸੋਰੇਨ ਨੂੰ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ (High Court) ਨੇ ਕਿਹਾ ਹੈ ਕਿ ਸੋਰੇਨ ਪੀਐਮਐਲਏ ਐਕਟ (PMLA Act) ਤਹਿਤ ਜ਼ਮਾਨਤ ਦੀਆਂ ਦੋਵੇਂ ਸ਼ਰਤਾਂ ਪੂਰੀਆਂ ਕਰਦੇ ਹਨ,ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਦੋਸ਼ੀ ਨੇ ਕਥਿਤ ਅਪਰਾਧ ਕੀਤਾ ਹੈ,ਦੂਸਰੀ ਸ਼ਰਤ ਇਹ ਹੈ ਕਿ ਉਹ ਜ਼ਮਾਨਤ 'ਤੇ ਰਹਿੰਦਿਆਂ ਇਸ ਤਰ੍ਹਾਂ ਦਾ ਕੋਈ ਅਪਰਾਧ ਨਹੀਂ ਕਰੇਗਾ।
Related Posts
Latest News
