ਭਾਰਤ ਨੇ ਓਡੀਸ਼ਾ ਤੱਟ ਤੋਂ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਸਫਲ ਪਰਖ ਕੀਤੀ
Odisha/New Delhi,18 NOV,2024(Azad Soch News):- ਭਾਰਤ ਨੇ ਓਡੀਸ਼ਾ ਤੱਟ ਤੋਂ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ (Hypersonic Missile) ਦੀ ਸਫਲ ਪਰਖ ਕੀਤੀ,ਆਮ ਤੌਰ ’ਤੇ, ਰਵਾਇਤੀ ਵਿਸਫੋਟਕ ਜਾਂ ਪ੍ਰਮਾਣੂ ਹਥਿਆਰ (Nuclear Weapons) ਲਿਜਾਣ ਦੇ ਸਮਰੱਥ ਹਾਈਪਰਸੋਨਿਕ ਮਿਜ਼ਾਈਲਾਂ ਸਮੁੰਦਰ ਦੇ ਤਲ ’ਤੇ ਪ੍ਰਤੀ ਘੰਟਾ ਆਵਾਜ਼ ਦੀ ਗਤੀ ਤੋਂ ਪੰਜ ਗੁਣਾ (ਲਗਭਗ 1,220 ਕਿਲੋਮੀਟਰ, ਜਾਂ ਪੰਜ ਮੈਕ) ਤੋਂ ਵੱਧ ਰਫਤਾਰ ਨਾਲ ਉਡਾਨ ਭਰ ਸਕਦੀਆਂ ਹਨ।
ਇਸ ਮਿਜ਼ਾਈਲ ਨੂੰ ਹੈਦਰਾਬਾਦ ਦੇ ਡਾ. ਏ.ਪੀ.ਜੇ. ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ (Dr. APJ Abdul Kalam Missile Complex) ਦੀਆਂ ਪ੍ਰਯੋਗਸ਼ਾਲਾਵਾਂ ਨੇ ਡੀ.ਆਰ.ਡੀ.ਓ. ਦੀਆਂ ਕਈ ਹੋਰ ਪ੍ਰਯੋਗਸ਼ਾਲਾਵਾਂ ਅਤੇ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤਾ ਹੈ। ਡੀ.ਆਰ.ਡੀ.ਓ. (D.R.D.O.) ਦੇ ਸੀਨੀਅਰ ਵਿਗਿਆਨੀਆਂ ਅਤੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ।
ਕੁੱਝ ਐਡਵਾਂਸਡ ਹਾਈਪਰਸੋਨਿਕ ਮਿਜ਼ਾਈਲਾਂ ਮੈਕ (Advanced Hypersonic Missiles Mach) 15 ਤੋਂ ਵੱਧ ਦੀ ਰਫਤਾਰ ਨਾਲ ਉਡਾਣ ਭਰ ਸਕਦੀਆਂ ਹਨ,ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਦੇਸ਼ ਦੀ ਪਹਿਲੀ ਲੰਮੀ ਦੂਰੀ ਦੀ ਹਾਈਪਰਸੋਨਿਕ ਮਿਸ਼ਨ ਮਿਜ਼ਾਈਲ (Hypersonic Mission Missile) ਪਰਖ ਨੂੰ ਸ਼ਾਨਦਾਰ ਪ੍ਰਾਪਤੀ ਅਤੇ ਇਤਿਹਾਸਕ ਪਲ ਦਸਿਆ,ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਇਸ ਮਿਜ਼ਾਈਲ ਨੂੰ 1,500 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਵੱਖ-ਵੱਖ ਪੇਲੋਡ ਲਿਜਾਣ ਲਈ ਤਿਆਰ ਕੀਤਾ ਗਿਆ ਹੈ। ਰਾਜਨਾਥ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਡੀ.ਆਰ.ਡੀ.ਓ., (D.R.D.O.) ਹਥਿਆਰਬੰਦ ਬਲਾਂ ਆਦਿ ਨੂੰ ਵਧਾਈ ਦਿਤੀ।